ਜਲੰਧਰ ’ਚ ਫਤਿਹ ਗਰੁੱਪ ਦੀ ਦਹਿਸ਼ਤ, ਸ਼ਰੇਆਮ ਪੁਲਸ ਨੂੰ ਇੰਝ ਦਿੱਤੀ ਚੁਣੌਤੀ

Saturday, Mar 27, 2021 - 06:51 PM (IST)

ਜਲੰਧਰ ’ਚ ਫਤਿਹ ਗਰੁੱਪ ਦੀ ਦਹਿਸ਼ਤ, ਸ਼ਰੇਆਮ ਪੁਲਸ ਨੂੰ ਇੰਝ ਦਿੱਤੀ ਚੁਣੌਤੀ

ਜਲੰਧਰ (ਜ. ਬ.)–ਸ਼ਹਿਰ ਵਿਚ ਕਈ ਥਾਵਾਂ ’ਤੇ ਗੁੰਡਾਗਰਦੀ, ਕੁੱਟਮਾਰ ਅਤੇ ਭੰਨ-ਤੋੜ ਕਰਨ ਵਾਲਾ ਫਤਿਹ ਗਰੁੱਪ ਇਕ ਵਾਰ ਫਿਰ ਚਰਚਾ ਵਿਚ ਹੈ। ਫਤਿਹ ਗਰੁੱਪ ਨੂੰ ਬਣਾਉਣ ਵਾਲੇ ਫਤਿਹ ਸਿੰਘ ਨੇ ਯੂ-ਟਿਊਬ ’ਤੇ ਆਪਣਾ ਇਕ ਚੈਨਲ ਬਣਾਇਆ ਹੈ, ਜਿਸ ਵਿਚ ਉਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਸਬੰਧੀ ਖ਼ਬਰਾਂ ਦੀ ਕਟਿੰਗ ਅਤੇ ਖੁਦ ਆਪਣੇ ਸਾਥੀਆਂ ਨਾਲ ਤਸਵੀਰਾਂ ਲਾ ਕੇ ਧੱਕੇਸ਼ਾਹੀ ਨੂੰ ਸਮਰਥਨ ਦੇਣ ਵਾਲੇ ਪੰਜਾਬੀ ਗਾਣੇ ਲਾ ਕੇ ਵੀਡੀਓ ਪਾਈਆਂ ਹਨ। ਸਾਫ਼ ਤੌਰ ’ਤੇ ਖ਼ੁਦ ਨੂੰ ਗੁੰਡਾ ਸਾਬਤ ਕਰਨ ਵਿਚ ਲੱਗੇ ਫਤਿਹ ਨੂੰ ਪੁਲਸ ਦਾ ਵੀ ਖ਼ੌਫ਼ ਨਹੀਂ ਹੈ ਅਤੇ ਹੁਣ ਫਤਿਹ ਅਜਿਹੇ ਵੀਡੀਓ ਸ਼ੇਅਰ ਕਰਕੇ ਸ਼ਰੇਆਮ ਪੁਲਸ ਨੂੰ ਚੁਣੌਤੀ ਦੇ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਨਾਈਟ ਕਰਫ਼ਿਊ ਸਬੰਧੀ ਫੈਲੀ ਇਸ ਅਫ਼ਵਾਹ ਨੂੰ ਲੈ ਕੇ ਪ੍ਰਸ਼ਾਸਨ ਨੇ ਦਿੱਤੀ ਸਫ਼ਾਈ

PunjabKesari

ਇਨ੍ਹਾਂ ਵੀਡੀਓਜ਼ ’ਚ ਫਤਿਹ ਨੇ ਪਿਛਲੇ ਸਾਲ 30 ਜੂਨ ਨੂੰ ‘ਪੰਜਾਬ ਕੇਸਰੀ’ ਅਤੇ ‘ਜਗ ਬਾਣੀ’ ਵਿਚ ਛਪੀਆਂ ਖ਼ਬਰਾਂ ਦੀਆਂ ਕਟਿੰਗਜ਼ ਲਾਈਆਂ ਹਨ। ਉਸ ਸਮੇਂ ਫਤਿਹ ਨੇ ਅਮਨ ਨਗਰ ਵਿਚ ਗੈਰੀ ਨਾਂ ਦੇ ਨੌਜਵਾਨ ’ਤੇ ਆਪਣੇ ਸਾਥੀਆਂ ਸਮੇਤ ਹਮਲਾ ਕੀਤਾ ਸੀ। ਵੀਡੀਓਜ਼ ਵਿਚ ‘ਜਗ ਬਾਣੀ’ ਵਿਚ ਛਪੀ ਖ਼ਬਰ ਦੀ ਕਟਿੰਗ ਵੀ ਲਾਈ ਗਈ ਹੈ, ਜਿਸ ਵਿਚ ਉਸ ਨੇ ਇਕ ਨੌਜਵਾਨ ਨੂੰ ਗੋਦਾਮ ਵਿਚ ਲਿਜਾ ਕੇ ਕੁੱਟਿਆ ਸੀ ਅਤੇ ਉਸ ਦੀ ਵੀਡੀਓ ਵੀ ਵਾਇਰਲ ਕੀਤੀ ਸੀ। ਫਤਿਹ ਗਰੁੱਪ ਦੇ ਖੁੱਲ੍ਹੇ ਹੌਸਲੇ ਕਾਰਨ ਪਹਿਲਾਂ ਵੀ ਜਲੰਧਰ ਪੁਲਸ ਕੁਝ ਨਹੀਂ ਕਰ ਸਕੀ ਸੀ ਪਰ ਹੁਣ ਫਤਿਹ ਸਿੰਘ ਸ਼ਰੇਆਮ ਆਪਣੀ ਮਸ਼ਹੂਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਜੈਕਾਰਿਆਂ ਦੀ ਗੂੰਜ 'ਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ

PunjabKesari

ਹੈਰਾਨੀ ਦੀ ਗੱਲ ਹੈ ਕਿ ਜਲੰਧਰ ਵਿਚ ਸਾਈਬਰ ਸੈੱਲ ਹੋਣ ਦੇ ਬਾਵਜੂਦ ਅਜਿਹੇ ਸੋਸ਼ਲ ਮੀਡੀਆ ’ਤੇ ਪੇਜ ਬਣਾਏ ਹੋਏ ਹਨ ਅਤੇ ਉਹ ਚੱਲ ਵੀ ਰਹੇ ਹਨ। ਇਸ ਤਰ੍ਹਾਂ ਦੇ ਵੀਡੀਓ ਨੌਜਵਾਨ ਪੀੜ੍ਹੀ ਨੂੰ ਗਲਤ ਰਸਤੇ ’ਤੇ ਲਿਜਾਣ ਲਈ ਪ੍ਰੇਰਿਤ ਵੀ ਕਰਦੇ ਹਨ ਪਰ ਪੁਲਸ ਇਸ ਪਾਸੇ ਧਿਆਨ ਨਹੀਂ ਦੇ ਰਹੀ। ਫਤਿਹ ਗਰੁੱਪ ਦੇ ਜਲੰਧਰ ਦੇ ਹੀ ਕੁਝ ਗਰੁੱਪਾਂ ਨਾਲ ਝਗੜੇ ਵੀ ਚੱਲ ਰਹੇ ਹਨ, ਜਿਸ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਫਤਿਹ ਗਰੁੱਪ ਸ਼ਹਿਰ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਿਚ ਆਉਣ ਵਾਲੇ ਸਮੇਂ ਵਿਚ ਮੁੱਖ ਭੂਮਿਕਾ ਨਿਭਾਅ ਸਕਦਾ ਹੈ। ਹਾਲ ਹੀ ਵਿਚ ਨੋਨੀ ਗਰੁੱਪ ਨੇ ਫਤਿਹ ਨਾਲ ਕੁੱਟਮਾਰ ਦੀ ਵੀਡੀਓ ਵੀ ਬਣਾਈ ਸੀ ਅਤੇ ਇਹ ਵੀ ਵਾਇਰਲ ਹੋਈ ਸੀ।

ਇਹ ਵੀ ਪੜ੍ਹੋ :  ਮੱਲ੍ਹੀਆਂ ਕਲਾਂ ਵਿਖੇ ਸਵੇਰੇ ਧਰਨੇ ’ਤੇ ਬੈਠਾ ਕਿਸਾਨ, ਸ਼ਾਮੀਂ ਘਰ ਪਰਤਦਿਆਂ ਹੀ ਹੋ ਗਈ ਮੌਤ

PunjabKesari

ਸੂਤਰਾਂ ਦੀ ਮੰਨੀਏ ਤਾਂ ਫਤਿਹ ਨੂੰ ਸਿਆਸੀ ਸਰਪ੍ਰਸਤੀ ਹੋਣ ਕਾਰਨ ਪੁਲਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਪਾ ਰਹੀ। ਫਤਿਹ ਗਰੁੱਪ ਨੇ ਮਕਸੂਦਾਂ ਮੰਡੀ ਦੇ ਬਾਹਰ ਵੀ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੂਜੇ ਗਰੁੱਪ ’ਤੇ ਹਮਲਾ ਕੀਤਾ ਸੀ, ਉਸ ਸਮੇਂ ਵੀ ਫਤਿਹ ਗਰੁੱਪ ਵੱਲੋਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ, ਜਦੋਂ ਕਿ ਪੁਲਸ ਨੇ ਦੂਜੇ ਗਰੁੱਪ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਵਿਚ ਪਰਦਾ ਪਾਉਣ ਦਾ ਕੰਮ ਕੀਤਾ ਸੀ। ਇਕ ਪਾਸੇ ਜਲੰਧਰ ਦਾ ਨਾਂ ਦੇਸ਼ ਦੇ ਸਭ ਤੋਂ ਮਹਿਫੂਜ਼ ਸ਼ਹਿਰਾਂ ਵਿਚ ਆਇਆ ਹੈ ਅਤੇ ਦੂਜੇ ਪਾਸੇ ਅਜਿਹੇ ਅਪਰਾਧੀ ਸ਼ਰੇਆਮ ਲੋਕਾਂ ਵਿਚ ਆਪਣਾ ਖ਼ੌਫ਼ ਪੈਦਾ ਕਰਨ ਲਈ ਅਜਿਹੇ ਕੰਮ ਕਰ ਰਹੇ ਹਨ।

PunjabKesari

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News