ਪੰਜਾਬੀ ਗਾਇਕ ਅਲਫ਼ਾਜ਼ ’ਤੇ ਹੋਇਆ ਜਾਨਲੇਵਾ ਹਮਲਾ, ਹਸਪਤਾਲ ’ਚੋਂ ਤਸਵੀਰ ਆਈ ਸਾਹਮਣੇ

10/03/2022 5:00:23 AM

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਅਲਫ਼ਾਜ਼ ’ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਗਾਇਕ ਹਨੀ ਸਿੰਘ ਨੇ ਅਲਫ਼ਾਜ਼ ਦੀ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਦਾਖ਼ਲ ਦੀ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ। ਹਨੀ ਸਿੰਘ ਨੇ ਲਿਖਿਆ ਕਿ ਮੇਰੇ ਭਰਾ ਅਲਫ਼ਾਜ਼ ’ਤੇ ਪਿਛਲੇ ਦਿਨੀਂ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਯੋਜਨਾ ਬਣਾਈ ਹੈ, ਮੈਂ ਉਨ੍ਹਾਂ ਨੂੰ ਜਾਣ ਨਹੀਂ ਦੇਵਾਂਗਾ। ਕ੍ਰਿਪਾ ਕਰਕੇ ਸਾਰੇ ਉਸ ਲਈ ਅਰਦਾਸ ਕਰੋ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਦੁਬਈ ਤੋਂ ਕਿਸ ਨੇ ਭੇਜਿਆ, ‘ਆਪ’ ਸਰਕਾਰ ਕਰਵਾਏ ਜਾਂਚ

PunjabKesari

ਜ਼ਿਕਰਯੋਗ ਹੈ ਕਿ ਗਾਇਕ ਹਨੀ ਸਿੰਘ ਤੇ ਅਲਫ਼ਾਜ਼ ਨੇ ਇਕੱਠਿਆਂ ‘ਹਾਏ ਮੇਰਾ’ ਦਿਲ ਗੀਤ ਗਾਇਆ, ਜੋ ਕਾਫ਼ੀ ਮਕਬੂਲ ਹੋਇਆ। ਇਨ੍ਹਾਂ ਦੋਵਾਂ ਨੇ ਹੋਰ ਵੀ ਕਈ ਮਸ਼ਹੂਰ ਗਾਣੇ ਇਕੱਠਿਆਂ ਗਾਏ।


Manoj

Content Editor

Related News