ਫਾਸਟੈਗ ਦਾ ਕਾਰਾ, ਵੇਖਦਾ ਰਹਿ ਗਿਆ ''ਰਾਹੀ'' ਵਿਚਾਰਾ

12/05/2019 12:36:18 AM

ਬਰਨਾਲਾ (ਪੁਨੀਤ)- ਫਾਸਟੈਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸਦਾ ਕਾਰਨਾਮਾ ਸਾਹਮਨੇ ਆਇਆ ਹੈ। ਕਾਰਨਾਮਾ ਵੀ ਅਜਿਹਾ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ। ਬਰਨਾਲਾ ਦੇ ਸਰਕਾਰੀ ਅਧਿਆਪਕ ਹਰਿੰਦਰ ਕੁਮਾਰ ਦੀ ਸ਼ਿਕਾਇਤ ਹੈ ਕਿ ਇਕ ਤਾਂ ਟੋਲ ਪਾਸ ਕਰਨ 'ਤੇ ਫਸਟੈਗ ਵਲੋਂ ਉਨ੍ਹਾਂ ਨੂੰ ਬਣਦਾ ਡਿਸਕਾਉਂਟ ਨਹੀਂ ਦਿੱਤਾ ਗਿਆ ਉਲਟਾ ਦੋ ਦਿਨਾਂ ਬਾਅਦ ਘਰ ਖੜੀ ਗੱਡੀ ਦਾ ਹੀ ਟੈਕਸ ਕੱਟ ਦਿੱਤਾ ਗਿਆ।

ਹਰਿੰਦਰ ਦਾ ਇਲਜ਼ਾਮ ਹੈ ਕਿ ਠੱਗੀ ਤੋਂ ਬਾਅਦ ਉਨ੍ਹਾਂ ਟੋਲ ਫ੍ਰੀ ਨੰਬਰਾਂ 'ਤੇ ਫੋਨ ਕੀਤਾ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਬਾਬਤ ਜਦੋਂ ਟੋਲ ਪਲਾਜ਼ਾ ਦੇ ਪ੍ਰਬੰਧਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਅਜਿਹੀ ਕਿਸੇ ਵੀ ਕੋਤਾਹੀ ਤੋਂ ਇਨਕਾਰ ਕੀਤਾ। ਫਾਸਟੈਗ ਨੂੰ ਲੈ ਅਜੇ ਜਨਤਾ ਪੂਰੀ ਤਰ੍ਹਾਂ ਜਾਗਰੁਕ ਨਹੀਂ ਹੈ। ਅਜਿਹੇ 'ਚ ਬੜਬਰ ਟੋਲ ਪਲਾਜ਼ਾ ਦੀ ਘਟਨਾ ਨੇ ਲੋਕਾਂ ਨੂੰ ਭੰਬਲਭੂਸੇ 'ਚ ਪਾ ਦਿੱਤਾ ਹੈ। ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਕਾਸ਼ ਸਿੰਘ ਫੂਲਕਾ ਨੇ ਇਸ 'ਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ।


Sunny Mehra

Content Editor

Related News