ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਪਲਟੀ, ਚਾਲਕ ਵਾਲ-ਵਾਲ ਬਚਿਆ
Wednesday, Sep 13, 2017 - 05:26 PM (IST)
ਕਾਠਗੜ੍ਹ (ਰਾਜੇਸ਼) - ਅੱਜ ਸਵੇਰੇ 8 ਵਜੇ ਬਲਾਚੌਰ-ਰੋਪੜ ਹਾਈਵੇ 'ਤੇ ਕਾਠਗੜ੍ਹ ਮੋੜ ਕੋਲ ਇਕ ਤੇਜ਼ ਰਫ਼ਤਾਰ ਕਾਰ ਦੇ ਬੇਕਾਬੂ ਹੋ ਕੇ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਚਾਲਕ ਦਾ ਬਚਾਅ ਹੋ ਗਿਆ।
ਥਾਣ ਕਾਠਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਕਾਰ ਚਾਲਕ ਜਲੰਧਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਤੇ ਉਹ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ। ਜਿਵੇਂ ਹੀ ਉਹ ਕਾਠਗੜ੍ਹ ਮੋੜ ਨੇੜੇ ਪਹੁੰਚਿਆ ਤਾਂ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਅਚਾਨਕ ਪਲਟ ਗਈ ਤੇ ਨਹਿਰ ਵਾਲੇ ਪਾਸੇ ਬੰਨ੍ਹ ਉੱਤੇ ਪਲਟੀਆਂ ਖਾਂਦੀ ਸਿੱਧੀ ਹੋਈ, ਜਿਸ ਦੀ ਛੱਤ ਤੇ ਅਗਲਾ ਸ਼ੀਸ਼ਾ ਨੁਕਸਾਨਿਆ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਛਾਣਬੀਣ ਕੀਤੀ।
ਲੰਬੇ ਸਮੇਂ ਤੋਂ ਖੜ੍ਹੀ ਟਰਾਲੀ ਕਾਰਨ ਵਾਪਰ ਸਕਦੈ ਵੱਡਾ ਹਾਦਸਾ
ਜ਼ਿਕਰਯੋਗ ਹੈ ਕਿ ਉਕਤ ਹਾਈਵੇ ਦੀ ਬਰਮ ਨਾਲ ਇਕ ਟਰਾਲੀ ਕਾਫ਼ੀ ਸਮੇਂ ਤੋਂ ਖੜ੍ਹੀ ਹੈ, ਜਿਸ ਕਾਰਨ ਓਵਰਟੇਕ ਕਰਨ ਵਾਲੇ ਵਾਹਨ ਅਚਾਨਕ ਖੜ੍ਹੀ ਟਰਾਲੀ 'ਚ ਵੀ ਟਕਰਾਅ ਸਕਦੇ ਹਨ। ਰਾਹਗੀਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਵਾਹਨਾਂ ਨੂੰ ਹਾਈਵੇ ਦੀਆਂ ਬਰਮਾਂ ਨੇੜੇ ਨਾ ਖੜ੍ਹਾ ਹੋਣ ਦਿੱਤਾ ਜਾਵੇ।