ਸ਼ੰਭੂ ਬਾਰਡਰ ''ਤੇ ਹੰਝੂ ਗੈਸ ਦੇ ਗੋਲੇ ਝੋਲਿਆਂ ''ਚ ਪਾ ਰਹੇ ਕਿਸਾਨ, ਬੋਲੇ-ਇਹ ਅੰਦੋਲਨ ਦੀ ਨਿਸ਼ਾਨੀ

02/17/2024 6:37:04 PM

ਚੰਡੀਗੜ੍ਹ : ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਅਦੰਲੋਨ ਲਗਾਤਾਰ ਜਾਰੀ ਹੈ। ਕਿਸਾਨਾਂ 'ਚ ਇਸ ਵਾਰ ਹੰਝੂ ਗੈਸ ਦੇ ਖੋਲ, ਰਬੜ ਦੀਆਂ ਅਸਲੀ ਗੋਲੀਆਂ ਇਕੱਠਾ ਕਰਨ ਦੀ ਹੋੜ ਲੱਗੀ ਹੋਈ ਹੈ। ਇਸ ਤਰ੍ਹਾਂ ਅੰਦੋਲਨ ਦੀਆਂ ਨਿਸ਼ਾਨੀਆਂ ਇਕੱਠੀਆਂ ਕਰਨ ਲਈ ਕਿਸਾਨਾਂ ਵਲੋਂ ਵਾਰੀਆਂ ਲਾਈਆਂ ਜਾ ਰਹੀਆਂ ਹਨ। ਜਿਵੇਂ ਹੀ ਹੰਝੂ ਗੈਸ ਦਾ ਗੋਲਾ ਉਨ੍ਹਾਂ ਦੇ ਪੈਰਾਂ 'ਚ ਆ ਕੇ ਡਿੱਗਦਾ ਹੈ ਤਾਂ ਕਿਸਾਨ ਪਾਣੀ ਨਾਲ ਗਿੱਲੀ ਬੋਰੀ ਉਸ 'ਤੇ ਪਾ ਦਿੰਦੇ ਹਨ।

ਇਹ ਵੀ ਪੜ੍ਹੋ : CBSE ਦੀਆਂ ਪ੍ਰੀਖਿਆਵਾਂ ਮੁਲਤਵੀ ਹੋਣ ਦਾ ਨੋਟਿਸ ਵਾਇਰਲ! ਖ਼ਬਰ 'ਚ ਜਾਣੋ ਕੀ ਹੈ ਪੂਰਾ ਸੱਚਾ

ਉਸ ਦਾ ਅਸਰ ਖ਼ਤਮ ਹੁੰਦੇ ਹੀ ਉਸ ਨੂੰ ਆਪਣੇ ਝੋਲੇ 'ਚ ਪਾ ਰਹੇ ਹਨ। ਇਸੇ ਤਰ੍ਹਾਂ ਹੀ ਰਬੜ ਦੀਆਂ ਗੋਲੀਆਂ ਅਤੇ ਅਸਲੀ ਗੋਲੀਆਂ ਦੇ ਖੋਲ ਵੀ ਕਿਸਾਨਾਂ ਵਲੋਂ ਇਕੱਠੇ ਕੀਤੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਇਕੱਠਾ ਕਰਨ ਦਾ ਮੁੱਖ ਮਕਸਦ ਅੰਦੋਲਨ ਦੀ ਨਿਸ਼ਾਨੀ ਹੈ, ਜੋ ਉਹ ਬੱਚਿਆਂ ਨੂੰ ਜਾਂ ਆਉਣ ਵਾਲੀਆਂ ਪੀੜ੍ਹੀਆਂ (ਪੋਤੇ-ਪੋਤੀਆਂ) ਨੂੰ ਦਿਖਾਉਣਗੇ ਕਿ ਉਹ ਵੀ ਅੰਦੋਲਨ ਦਾ ਹਿੱਸਾ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਸੂਬੇ 'ਚ Free ਰਹਿਣਗੇ ਸਾਰੇ ਟੋਲ ਪਲਾਜ਼ੇ (ਵੀਡੀਓ)

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਗੋਲੇ ਜਾਂ ਗੋਲੀਆਂ ਨਹੀਂ, ਸਗੋਂ ਉਨ੍ਹਾਂ ਲਈ ਮੈਡਲ ਹਨ। ਉਹ ਆਪਣੇ ਡਰਾਇੰਗ ਰੂਮਾਂ 'ਚ ਇਸ ਨੂੰ ਨਿਸ਼ਾਨੀ ਦੇ ਤੌਰ 'ਤੇ ਰੱਖਣਗੇ। ਇਸ ਨੂੰ ਦੇਖ ਕੇ ਅੰਦੋਲਨ ਦਾ ਹਰ ਪਾਲ ਯਾਦ ਆਵੇਗਾ।

ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੋਂ ਨਿਕਲ ਕੇ ਦਿੱਲੀ ਜਾਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ ਅਤੇ ਹਰਿਆਣਾ ਪੁਲਸ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ। ਪੈਰਾਮਿਲਟਰੀ ਫੋਰਸ ਵਲੋਂ ਉਨ੍ਹਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਵੀ ਚਲਾ ਰਹੀ ਹੈ ਪਰ ਕਿਸਾਨ ਮੋਰਚੇ 'ਤੇ ਡਟੇ ਹੋਏ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


Babita

Content Editor

Related News