'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ

Friday, Dec 04, 2020 - 02:54 PM (IST)

'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ

ਦਸੂਹਾ (ਝਾਵਰ)— ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਦਸੂਹਾ ਦੇ ਪਿੰਡ ਮਾਂਗਟ ਦੀ 11 ਸਾਲਾ ਬੱਚੀ ਗੁਰਸਿਮਰਨ ਕੌਰ ਪੁੱਤਰ ਰਾਜਪਾਲ ਮਾਂਗਟ ਵੀ ਗਈ ਹੈ। ਬੇਟ ਇਲਾਕੇ ਦੇ ਕਿਸਾਨਾਂ ਨਾਲ ਆਪਣੇ ਮਾਤਾ-ਪਿਤਾ ਸਣੇ ਦਿੱਲੀ ਵਿਖੇ ਪਹੁੰਚੀ ਇਹ ਬੱਚੀ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ

ਜਦੋਂ ਇਸ ਬੱਚੀ ਨੂੰ ਕਿਸਾਨਾਂ ਦੇ ਇਕੱਠ 'ਚ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਉਸ ਨੇ ਬਹੁਤੀ ਭੋਲੇਪਣ ਨਾਲ ਕਿਹਾ ਕਿ ਮੋਦੀ ਪੰਜਾਬ ਦੇ ਕਿਸਾਨਾਂ ਨੂੰ ਅਨਪੜ੍ਹ ਸਮਝ ਰਹੇ ਹਨ ਜਦੋਂਕਿ ਸਭ ਕਿਸਾਨ ਪੜ੍ਹੇ ਲਿਖੇ ਹਨ। ਉਸ ਨੇ ਕਿਹਾ ਕਿ ਮੋਦੀ ਚਾਹ ਵੇਚਣ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ, ਜੋ ਆਪਣੇ ਪਰਿਵਾਰ ਨੂੰ ਨਹੀਂ ਸੰਭਾਲ ਸਕਦੇ, ਉਹ ਦੇਸ਼ ਨੂੰ ਕੀ ਸੰਭਾਲਣਗੇ। ਇਸ ਬੱਚੀ ਨੇ ਕਿਹਾ ਕਿ ਜੋ ਔਰਤਾਂ ਕਲੱਬਾਂ 'ਚ ਬਿਊਟੀ ਪਾਰਲਰਾਂ 'ਚ ਜਾ ਰਹੀਆਂ ਹਨ, ਇਸ ਨੂੰ ਛੱਡ ਕੇ ਉਹ ਦਿੱਲੀ ਵੱਲ ਰਵਾਨਾ ਹੋਣ।

ਇਹ ਵੀ ਪੜ੍ਹੋ: ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ

ਸਕੂਲ ਦੀਆਂ ਕਿਤਾਬਾਂ ਵੀ ਨਾਲ ਲੈ ਕੇ ਪਹੁੰਚੀ ਪੰਜਾਬ ਦੀ ਇਹ ਧੀ
ਉਨ੍ਹਾਂ ਕਿਹਾ ਕਿ ਪਹਿਲੇ ਦੋ ਸਾਲ ਕਿਸਾਨਾਂ ਨੂੰ ਕਾਰਪੋਰੇਟ ਘਰਾਣੇ ਫ਼ਸਲ ਦਾ ਵਾਧਾ ਵੱਧ ਰੇਟ ਦੇਣਗੇ, ਇਸ ਤੋਂ ਬਾਅਦ ਇਹ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਨੂੰ ਲੁੱਟਣ ਅਤੇ ਉਨ੍ਹਾਂ ਦੀ ਜ਼ਮੀਨ ਹੜੱਪਣ ਲਈ ਫ਼ਸਲਾਂ ਦਾ ਬਹੁਤ ਘੱਟ ਰੇਟ ਦੇਣਗੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿਤਾ ਰਾਜਪਾਲ ਮਾਂਗਟ ਅਤੇ ਮਾਤਾ ਸੁਖਬੀਰ ਕੌਰ ਨਾਲ ਆਈ ਹਾਂ ਅਤੇ ਸਕੂਲ ਦੀਆਂ ਕਿਤਾਬਾਂ ਵੀ ਨਾਲ ਲੈ ਕੇ ਆਈ ਹਾਂ। ਪੰਜਾਬ 'ਚ ਜੋ ਆਨਲਾਈਨ ਪੜ੍ਹਾਈ ਚੱਲ ਰਹੀ ਹੈ, ਉਸ ਨੂੰ ਵੇਖ ਰਹੀ ਹੈ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਮੈਂ ਆਪਣੇ ਪੇਪਰ ਵੀ ਇਥੇ ਹੀ ਦੇਵਾਂਗੀ।

ਉਸ ਨੇ ਕਿਹਾ ਕਿ ਜਦੋਂ ਤੱਕ ਲੋਕ ਸਭਾ ਦਾ ਇਜਲਾਸ ਬੁਲਾ ਕੇ ਮੋਦੀ ਕਾਲੇ ਕਾਨੂੰਨ ਨੂੰ ਵਾਪਸ ਨਹੀਂ ਲੈਂਦੇ, ਉਸ ਸਮੇਂ ਤਕ ਮੈਂ ਅਤੇ ਮੇਰੇ ਮਾਤਾ-ਪਿਤਾ ਘਰ ਨੂੰ ਵਾਪਸ ਨਹੀਂ ਜਾਵਾਂਗੇ। ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਬੱਚੀ ਦੇ ਇਕ-ਇਕ ਬੋਲ ਦੀ ਵਡਿਆਈ ਕੀਤੀ। ਉਕਤ ਬੱਚੀ ਗੁਰਸਿਮਰਨ ਕੌਰ ਦੇ ਇਹ ਬੋਲ ਜਦੋਂ ਫੇਸਬੁੱਕ 'ਤੇ ਲੋਕਾਂ ਨੇ ਸੁਣੇ ਤਾਂ ਉਸ ਦੀ ਲੋਕਾਂ ਨੇ ਭਰਪੂਰ ਵਡਿਆਈ ਕੀਤੀ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ
ਇਹ ਵੀ ਪੜ੍ਹੋ: ਵੱਡੇ ਬਾਦਲ ਵੱਲੋਂ 'ਪਦਮ ਵਿਭੂਸ਼ਣ' ਵਾਪਸ ਕਰਨ ਨੂੰ ਮੰਤਰੀ ਰੰਧਾਵਾ ਨੇ ਦੱਸਿਆ ਸਿਰਫ਼ ਇਕ ਡਰਾਮਾ

ਨੋਟ: ਚਰਚਾ ਦਾ ਵਿਸ਼ਾ ਬਣੀ ਇਸ ਧੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦੱਸੋ


author

shivani attri

Content Editor

Related News