ਕਿਸਾਨੀ ਸੰਘਰਸ਼ ਲੇਖੇ ਲੱਗੀਆਂ 22 ਦਿਨਾਂ ’ਚ ਪੰਜਾਬ ਦੀਆਂ ਇਹ 22 ਅਨਮੋਲ ਜ਼ਿੰਦੜੀਆਂ

Friday, Dec 18, 2020 - 06:30 PM (IST)

ਜਲੰਧਰ (ਵੈੱਬ ਡੈਸਕ)— ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਟਕਰਾਅ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ, ਉਥੇ ਹੀ ਸਰਕਾਰ ਕਿਸਾਨਾਂ ਨਾਲ ਕਈ ਦੌਰ ਦੀ ਗੱਲਬਾਤ ਮਗਰੋਂ ਕਾਨੂੰਨਾਂ ’ਚ ਸੋਧ ਲਈ ਤਿਆਰ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ ਦਾ ਅੱਜ 23ਵਾਂ ਦਿਨ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ਪੁੱਜ ਚੁੱਕਾ ਹੈ। 
ਇਥੇ ਦੱਸ ਦਈਏ ਕਿ ਕਿਸਾਨੀ ਅੰਦੋਲਨ ਦੇ 22ਵੇਂ ਦਿਨ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। 26 ਨਵੰਬਰ ਤੋਂ ਲੈ ਕੇ ਹੁਣ ਤੱਕ 22 ਕਿਸਾਨਾਂ ਦੀਆਂ ਜਾਨਾਂ ਇਸ ਅੰਦੋਲਨ ਦੌਰਾਨ ਜਾ ਚੁੱਕੀਆਂ ਹਨ। 

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

PunjabKesari

ਅੰਦੋਲਨ ਲਈ ਘਰ ’ਚੋਂ ਨਿਕਲੇ ਇਹ ਲੋਕ ਮੁੜ ਜ਼ਿੰਦਾ ਵਾਪਸ ਘਰ ਨਾ ਪਰਤ ਸਕੇ। ਮਰਨ ਵਾਲਿਆਂ ’ਚ 16 ਸਾਲ ਦੇ ਨੌਜਵਾਨ ਤੋਂ ਲੈ ਕੇ 75 ਸਾਲ ਤੱਕ ਦੇ ਬਜ਼ੁਰਗ ਸ਼ਾਮਲ ਹਨ। ਇਨ੍ਹਾਂ ’ਚੋ ਕਿਸੇ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਅਤੇ ਕਿਸੇ ਨੇ ਸੜਕ ਹਾਦਸੇ ’ਚ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ: ਪਤਨੀ ਨੂੰ ਫੋਨ ਕਰ ਆਖੀ ਨਹਿਰ ’ਚ ਛਾਲ ਮਾਰਨ ਦੀ ਗੱਲ,ਜਦ ਪਹੁੰਚੇ ਪਰਿਵਾਰ ਵਾਲੇ ਤਾਂ ਵੇਖ ਉੱਡੇ ਹੋਸ਼

PunjabKesari

ਵੀਰਵਾਰ ਨੂੰ ਬਠਿੰਡਾ ਦੇ ਪਿੰਡ ਫਤਾਮਲੋਕਾ ਦੇ 26 ਸਾਲਾ ਜਤਿੰਦਰ ਸਿੰਘ ਦੀ ਹਿਸਾਰ ਕੋਲ ਹਾਦਸੇ ’ਚ ਮੌਤ ਹੋ ਗਈ। ਟਰੈਕਟਰ ਠੀਕ ਕਰਦੇ ਸਮੇਂ ਪਿੱਛੇ ਤੋਂ ਆਏ ਵਾਹਨ ਨੇ ਜਤਿੰਦਰ ਨੂੰ ਟੱਕਰ ਮਾਰ ਦਿੱਤੀ ਸੀ। ਜਤਿੰਦਰ ਦਾ ਵਿਆਹ 40 ਦਿਨ ਪਹਿਲਾਂ ਹੀ ਹੋਇਆ ਸੀ।

ਇਹ ਵੀ ਪੜ੍ਹੋ: ਬੁਲੰਦ ਹੌਂਸਲਿਆਂ ਨੂੰ ਸਲਾਮ, ਹੱਥ ਨਾ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ’ਚ ਡਟਿਆ ਇਹ ਨੌਜਵਾਨ

PunjabKesari

ਉਥੇ ਹੀ ਸਮਾਣਾ ਦੇ ਫਤਿਹਗੜ੍ਹ ਛੰਨਾ ਦੇ ਕਿਸਾਨ ਭੀਮ ਸਿੰਘ ਦੀ ਕੁੰਡਲੀ ਬਾਰਡਰ ’ਤੇ ਡ੍ਰੇਨ ’ਚ ਡਿੱਗਣ ਕਾਰਨ ਮੌਤ ਹੋ ਗਈ ਸੀ। ਸੰਗਰੂਰ ਦੇ ਭੀਮ ਸਮਾਣਾ ’ਚ ਸਹੁਰੇ ਘਰ ’ਚ ਰਹਿ ਰਹੇ ਸਨ।  ਨਵਾਂਸ਼ਹਿਰ ਦੇ ਪਿੰਡ ਮੱਕੋਵਾਲ ਦੇ 21 ਸਾਲ ਦੇ ਕਿਸਾਨ ਗੁਰਪ੍ਰੀਤ ਸਿੰਘ ਦੀ ਅੰਬਾਲਾ ਨੇੜੇ ਹਾਦਸੇ ’ਚ ਮੌਤ ਹੋ ਗਈ ਸੀ। ਟਿੱਕਰੀ ਬਾਰਡਰ ’ਤੇ ਬਠਿੰਡਾ ਦੇ ਕਿਸਾਨ ਜੈਸਿੰਘ (37) ਦੀ ਦਿਲ ਦਾ ਦੌਰਾ ਪੈਣ ਕਰਕੇ ਜਾਨ ਚਲੀ ਗਈ। 

PunjabKesari

ਇਹ ਵੀ ਪੜ੍ਹੋ: ਸੁਨੀਲ ਜਾਖ਼ੜ ਨੇ ਕਾਂਗਰਸੀ ਵਿਧਾਇਕਾਂ ਨੂੰ ਚਿੱਠੀ ਲਿਖ ਕੀਤੀ ਖ਼ਾਸ ਅਪੀਲ

ਪੰਜਾਬ ਦੇ 12557 ਪਿੰਡਾਂ ’ਚੋਂ ਕਿਸਾਨ ਅੰਦੋਲਨ ’ਚ ਹਿੱਸਾ ਲੈਣ ਗਏ ਹੋਏ ਹਨ। ਸੂਬੇ ’ਚ ਕਰੀਬ 3500 ਪਿੰਡ ਅਜਿਹੇ ਹਨ, ਜਿੱਥੇ ਸਿਰਫ਼ 10 ਫ਼ੀਸਦੀ ਪੁਰਸ਼ ਬਚੇ ਹਨ,ਜੋਕਿ ਕੰਮਕਾਜ ਸੰਭਾਲ ਰਹੇ ਹਨ। ਬਾਕੀ ਸਾਰੇ ਦਿੱਲੀ ਚਲੇ ਗਏ ਹਨ। 

PunjabKesari

ਇਹ ਹਨ ਉਹ ਕਿਸਾਨ ਜੋ ਕਿਸਾਨੀ ਸੰਘਰਸ਼ ਲਈ ਗਏ ਮੁੜ ਨਹੀਂ ਪਰਤੇ ਜਿਊਂਦੇ
ਜੈਸਿੰਘ (37) ਵਾਸੀ ਬਠਿੰਡਾ, ਜਤਿੰਦਰ ਸਿੰਘ (26) ਵਾਸੀ ਬਠਿੰਡਾ, ਭੀਮ ਸਿੰਘ (40) ਵਾਸੀ ਸਮਾਣਾ, ਗੁਰਪ੍ਰੀਤ ਸਿੰਘ (21) ਵਾਸੀ ਨਵਾਂਸ਼ਹਿਰ, ਗੁਰਪ੍ਰੀਤ ਸਿੰਘ ਵਾਸੀ ਸਨੌਰ, ਗੁਰਜਿੰਦਰ ਸਿੰਘ (16) ਗੜ੍ਹਸ਼ੰਕਰ, ਗੱਜਣ ਸਿੰਘ (60) ਵਾਸੀ ਸਮਰਾਲਾ, ਗੁਰਜੰਟ ਸਿੰਘ ਵਾਸੀ ਮਾਨਸਾ, ਬਲਜਿੰਦਰ ਸਿੰਘ ਵਾਸੀ ਪਾਇਲ, ਸੁਰਿੰਦਰ ਸਿੰਘ ਵਾਸੀ ਨਵਾਂਸ਼ਹਿਰ, ਰਵਿੰਰਦਰ ਪਾਲ ਵਾਸੀ ਖੰਨਾ, ਮੇਵਾ ਸਿੰਘ (45) ਵਾਸੀ ਮੋਗਾ, ਭਾਗ ਸਿੰਘ (45) ਵਾਸੀ ਲੁਧਿਆਣਾ, ਬਲਬੀਰ ਸਿੰਘ (57) ਵਾਸੀ ਅਜਨਾਲਾ, ਰਾਜਕੁਮਾਰ ਵਾਸੀ ਨਵਾਂਸ਼ਹਿਰ, ਮੱਖਣ ਸਿੰਘ ਵਾਸੀ ਮੋਗਾ, ਲਾਭ ਸਿੰਘ ਵਾਸੀ ਸਨੌਰ, ਸੁਖਦੇਵ ਸਿੰਘ ਵਾਸੀ ਫਤਿਹਗੜ੍ਹ ਸਾਹਿਬ, ਪਾਲ ਸਿੰਘ ਵਾਸੀ ਨਾਭਾ, ਧੰਨਾ ਸਿੰਘ ਵਾਸੀ ਮਾਨਸਾ, ਕੁਲਵਿੰਦਰ ਸਿੰਘ (45) ਵਾਸੀ ਹੁਸ਼ਿਆਰਪੁਰ, ਕਲਵੀਰ ਸਿੰਘ ਵਾਸੀ ਤਲਵੰਡੀ ਸਾਬੋ। 

PunjabKesari

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਸਖ਼ਤੀ, ਨਵੇਂ ਮੋਟਰ ਵਾਹਨ ਮਾਡਲਾਂ ਦੀ ਰਜਿਸਟਰੇਸ਼ਨ ’ਤੇ ਵਸੂਲੇਗੀ ਪ੍ਰੋਸੈਸ ਫ਼ੀਸ

ਇਥੇ ਦੱਸ ਦਈਏ ਕਿਸਾਨੀ ਸੰਘਰਸ਼ ਦਾ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ। ਵੀਰਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੋਬੜੇ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਾ ਕਿਸਾਨਾਂ ਨੂੰ ਹੱਕ ਹੈ ਪਰ ਰਾਹ ਰੋਕਣਾ ਠੀਕ ਨਹੀਂ ਹੈ।

PunjabKesari

ਜਸਟਿਸ ਨੇ ਕਿਹਾ ਕਿ ਦਿੱਲੀ ਨੂੰ ਬਲਾਕ ਕਰਨ ਨਾਲ ਸ਼ਹਿਰ ਦੇ ਲੋਕਾਂ ਨੂੰ ਭੁੱਖੇ ਰਹਿਣਾ ਪੈ ਸਕਦਾ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਤਿੰਨੋਂ ਖੇਤੀ ਕਾਨੂੰਨਾਂ ’ਤੇ ਹਾਲ ਦੀ ਘੜੀ ਰੋਕ ਲਾਉਣ ਬਾਰੇ ਕੋਈ ਰਾਹ ਅਖਤਿਆਰ ਕਰਨ ਬਾਰੇ ਕਿਹਾ ਹੈ, ਤਾਂ ਜੋ ਕਿਸਾਨਾਂ ਨਾਲ ਇਨ੍ਹਾਂ ਕਾਨੂੰਨਾਂ ਬਾਰੇ ਬੈਠ ਕੇ ਚਰਚਾ ਹੋ ਸਕੇ।
ਇਹ ਵੀ ਪੜ੍ਹੋ: ਡਿੱਗਦੀ ਸਾਖ਼ ਨੂੰ ਬਚਾਉਣ ਲਈ ਸੁਖਬੀਰ ਘਟੀਆ ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ: ਤਰੁਣ ਚੁੱਘ
ਨੋਟ: ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਇਨ੍ਹਾਂ ਯੋਧਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News