ਜਲੰਧਰ ’ਚ ਕਿਸਾਨਾਂ ਨੇ ਰੋਕੀ ਰੇਲ, ਚੱਕਾ ਜਾਮ ਕਰ ਮੋਦੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Thursday, Feb 18, 2021 - 02:44 PM (IST)

ਜਲੰਧਰ ’ਚ ਕਿਸਾਨਾਂ ਨੇ ਰੋਕੀ ਰੇਲ, ਚੱਕਾ ਜਾਮ ਕਰ ਮੋਦੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਜਲੰਧਰ (ਸੋਨੂੰ)— ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਰੇਲ ਰੋਕੋ ਦੇ ਸੱਦੇ ’ਤੇ ਜਲੰਧਰ ’ਚ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਜਲੰਧਰ ਕੈਂਟ ਸਟੇਸ਼ਨ ’ਤੇ ਕਿਸਾਨਾਂ ਨੇ ਵੈਸ਼ਨੋ ਦੇਵੀ ਜਾ ਰਹੀ ਦਿੱਲੀ ਕੱਟੜਾ ਐਕਸਪ੍ਰੈੱਸ ਗੱਡੀ ਨੂੰ ਰੋਕ ਦਿੱਤਾ। ਇਹ ਗੱਡੀ ਦੁਪਹਿਰ ਕਰੀਬ 12 ਵਜੇ ਜਲੰਧਰ ਕੈਂਟ ’ਚੋਂ ਲੰਘਦੀ ਹੈ।

ਇਹ ਵੀ ਪੜ੍ਹੋ : ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਰੋਕਣ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

PunjabKesari

ਕਿਸਾਨਾਂ ਵੱਲੋਂ ਗੱਡੀ ਦੇ ਅੱਗੇ ਰੇਲ ਟਰੈਕ ’ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਇੰਜਨ ’ਤੇ ਚੜ੍ਹ ਕੇ ਕਿਸਾਨਾਂ ਵੱਲੋਂ ਰੋਸ ਜਤਾਇਆ ਗਿਆ। ਇਸ ’ਚ ਖ਼ਾਸ ਗੱਲ ਇਹ ਹੈ ਕਿ ਕਿਸਾਨਾਂ ਨੇ ਬਕਾਇਦਾ ਰੇਲ ਯਾਤਰੀਆਂ ਲਈ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। 

PunjabKesari

ਕਿਸਾਨÎਾਂ ਦਾ ਕਹਿਣਾ ਹੈ ਕਿ ਗੱਡੀ ਦੇ ਸਟੇਸ਼ਨ ’ਤੇ ਖੜ੍ਹੇ ਹੋਣ ਦੌਰਾਨ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਧਰ ਹੁਸ਼ਿਆਰਪੁਰ ਫਾਟਕ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੇਲ ਟਰੈਕ ਜਾਮ ਕੀਤੇ ਗਏ ਹਨ। 

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

PunjabKesari
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਵਲੋਂ ਦੇਸ਼ ਭਰ ’ਚ ਅੱਜ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ,ਜੋਕਿ 4 ਵਜੇ ਤੱਕ ਜਾਰੀ ਰਹੇਗਾ। ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਦਾ ਮਕਸਦ ਸਰਕਾਰ ’ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਬਾਅ ਬਣਾਉਣ ਹੈ। ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਭਰ ਵਿਚ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ।

PunjabKesari


author

shivani attri

Content Editor

Related News