ਹੁਸ਼ਿਆਰਪੁਰ 'ਚ ਖੇਤੀ ਬਿੱਲਾਂ ਦੇ ਵਿਰੋਧ 'ਚ ਬਸਪਾ ਵੱਲੋਂ ਸਾੜਿਆ ਗਿਆ ਮੋਦੀ ਦਾ 15 ਫੁੱਟ ਲੰਬਾ ਪੁਤਲਾ

09/25/2020 5:19:57 PM

ਹੁਸ਼ਿਆਰਪੁਰ (ਮਿਸ਼ਰਾ)— ਅੱਜ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਜ਼ਿਲ੍ਹਾ ਇੰਚਾਰਜ ਦਿਨੇਸ਼ ਕੁਮਾਰ ਪੱਪੂ ਅਤੇ ਹਲਕਾ ਪ੍ਰਧਾਨ ਹੁਸ਼ਿਆਰਪੁਰ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਸ਼ਹਿਰ ਅੰਦਰ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਵਿਸ਼ੇਸ਼ ਤੌਰ 'ਤੇ ਐੱਡਵੋਕੇਟ ਰਣਜੀਤ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ, ਜ਼ਿਲ੍ਹਾ ਪ੍ਰਧਾਨ ਇੰਜੀਨੀਅਰ ਮਹਿੰਦਰ ਸਿੰਘ ਸੰਧਰਾਂ, ਜ਼ਿਲ੍ਹਾ ਉੱਪ ਪ੍ਰਧਾਨ ਸਰਦਾਰ ਭਜਨ ਸਿੰਘ ਖਾਲਸਾ, ਸਰਦਾਰ ਉਂਕਾਰ ਸਿੰਘ ਝੱਮਟ, ਮਨਦੀਪ ਕਲਸੀ, ਸੁਖਦੇਵ ਸਿੰਘ ਬਿੱਟਾ ਸਾਰੇ ਜੋਨ ਇੰਚਾਰਜ ਹੁਸ਼ਿਆਰਪੁਰ ਅਤੇ ਭਗਵਾਨ ਸਿੰਘ ਚੌਹਾਨ ਸੀਨੀਅਰ ਬਸਪਾ ਆਗੂ ਸ਼ਾਮਲ ਹੋਏ।

ਇਹ ਵੀ ਪੜ੍ਹੋ:  ਸੰਤ ਸੀਚੇਵਾਲ ਦਾ ਕਿਸਾਨਾਂ ਨੂੰ ਸਮਰਥਨ ਪਰ 'ਪੰਜਾਬ ਬੰਦ' ਨੂੰ ਨਹੀਂ, ਜਾਣੋ ਕਿਉਂ

PunjabKesari

ਕਿਸਾਨ ਵਿਰੋਧੀ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 15 ਫੁੱਟ ਉੱਚਾ ਪੁੱਤਲਾ ਫੂਕਿਆ ਗਿਆ। ਇਸ ਮੌਕੇ 'ਤੇ ਬਸਪਾ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਅੰਦਰ ਜਿਹੜੇ ਤਿੰਨ ਬਿੱਲ ਪਾਸ ਕੀਤੇ ਹਨ ਇਹ ਕਿਸਾਨਾਂ ਅਤੇ ਮਜ਼ਦੂਰਾਂ ਦੇ ਘੋਰ ਵਿਰੋਧੀ ਹਨ। ਇਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੀ ਹੋਰ ਲੁੱਟ ਖਸੁੱਟ ਹੋਵੇਗੀ। ਕਿਸਾਨਾਂ ਨੂੰ ਤਾਂ ਪਹਿਲਾਂ ਹੀ ਸਰਕਾਰ ਵੱਲੋਂ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ।

ਇਹ ਵੀ ਪੜ੍ਹੋ:  ਜਲੰਧਰ 'ਚ ਕਿਸਾਨਾਂ ਦਾ ਚੱਕਾ ਜਾਮ, ਜੇ ਅਮਰਜੈਂਸੀ ਪਵੇ ਤਾਂ ਕਰੋ ਇਨ੍ਹਾਂ 'ਰੂਟਾਂ' ਦੀ ਵਰਤੋਂ

PunjabKesari

ਮੰਡੀਆਂ 'ਚ ਕੁੱਲ ਉਪਜ ਦਾ ਸਿਰਫ 6% ਆਉਂਦਾ ਹੈ ਅਤੇ 94% ਫਸਲ ਮੰਡੀਆਂ ਤੋਂ ਬੰਦ ਹੀ ਵੇਚਦੇ ਹਨ। ਬਸਪਾ ਆਗੂਆਂ ਨੇ ਮੰਗ ਕੀਤੀ ਕਿ ਜੇਕਰ ਉਦਯੋਗਪਤੀ ਆਪਣੀਆਂ ਚੀਜ਼ਾਂ ਦਾ ਭਾਅ ਆਪ ਨਿਸ਼ਚਿਤ ਕਰ ਸਕਦੇ ਹਨ ਤਾਂ ਕਿਸਾਨਾਂ ਨੂੰ ਆਪਣੀ ਫਸਲ ਦਾ ਭਾਅ ਆਪ ਨਿਸ਼ਚਿਤ ਕਰਨ ਦਾ ਹੱਕ ਆਪ ਕਿਉਂ ਨਹੀਂ। ਬਸਪਾ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਜੋ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਪਾਰਟੀਆਂ ਅਖਵਾਉਂਦੀਆ ਹਨ ਕਿਸਾਨਾਂ ਦਾ ਇਨਾਂ ਸਰਕਾਰਾਂ ਦੇ ਰਾਜ 'ਚ ਗੰਨਾਂ ਮਿੱਲਾਂ ਵੱਲ 2000 ਕਰੋੜ ਦਾ ਬਕਾਇਆ ਹੈ ਜੋ ਕਿ ਇਹ ਕਿਸਾਨਾਂ ਨੂੰ ਬਕਾਇਆ ਦਵਾਉਣ 'ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ।

ਇਹ ਵੀ ਪੜ੍ਹੋ:  'ਪੰਜਾਬ ਬੰਦ' ਦਾ ਜਲੰਧਰ 'ਚ ਵੀ ਭਰਵਾਂ ਹੁੰਗਾਰਾ, ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ

ਬਸਪਾ ਆਗੂਆਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਕਿਸਾਨਾਂ ਵੱਲੋਂ ਉਲੀਕੇ ਗਏ ਹਰ ਸ਼ੰਘਰਸ਼ 'ਚ ਕਿਸਾਨਾਂ ਦਾ ਵੱਧ ਚੜ੍ਹ ਕੇ ਸਾਥ ਦੇਵੇਗੀ ਅਤੇ ਸਰਕਾਰ ਨੂੰ ਝੁੱਕਣ ਤੇ ਮਜਬੂਰ ਕਰ ਦੇਵੇਗੀ। ਇਸ ਮੌਕੇ 'ਤੇ ਸਰਦਾਰ ਸੁਖਚੈਣ ਸਿੰਘ, ਰਣਜੀਤ ਕੁਮਾਰ ਬੱਬਲੂ ਹਲਕਾ ਵਾਈਸ ਪ੍ਰਧਾਨ, ਵਿਜੈ ਮੱਲ ਹਲਕਾ ਜਨਰਲ ਸਕੱਤਰ, ਵਿਜੈ ਖਾਨਪੁਰੀ ਹਲਕਾ ਜਨਰਲ ਸਕੱਤਰ ਸ਼ਾਮ ਚੁਰਾਸੀ, ਕੁਲਜੀਤ ਭਟੋਆ, ਇੰਦਰਜੀਤ ਸਿੰਘ, ਬਲਵੰਤ ਸੋਨੂੰ, ਲਾਡੀ ਪਿੱਪਲਾਂਵਾਲਾ, ਨਰੇਸ਼ ਕੁਮਾਰ, ਸਾਗਰ, ਗੁਰਮੀਤ ਸਿੰਘ, ਹਰਪਿੰਦਰ ਨਸਰਾਲਾ, ਲਾਲ ਚੰਦ ਰਹੀਮਪੁਰ, ਸੋਹਣ ਲਾਲ, ਗੁਰਦੀਪ, ਡਾ. ਬੱਧਨ, ਮਨੀਸ਼, ਸੰਜੀਵ ਲਾਡੀ , ਬਲਜੀਤ ਅਟੱਲਗੜ ਅਤੇ ਸੈਂਕੜੇ ਬਸਪਾ ਵਰਕਰ ਹਾਜ਼ਰ ਸਨ।


shivani attri

Content Editor

Related News