ਪਰਚਿਆਂ ਦੇ ਬਾਵਜੂਦ ਧਰਨਿਆਂ ’ਤੇ ਡਟੇ ਕਿਸਾਨ
Wednesday, Dec 05, 2018 - 05:42 PM (IST)

ਹੁਸ਼ਿਆਰਪੁਰ (ਅਮਰੀਕ)— ਗੰਨਾ ਕਾਸ਼ਤਕਾਰ ਕਿਸਾਨਾਂ ਵੱਲੋਂ ਬੀਤੇ 5 ਦਿਨ ਤੋਂ ਰਾਸ਼ਟਰੀ ਮੁੱਖ ਮਾਰਗ ਦਸੂਹਾ ਅਤੇ ਮੁਕੇਰੀਆਂ 'ਚ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਮੁਕੇਰੀਆਂ 'ਚ 300 ਅਣਪਛਾਤੇ ਵਿਅਕਤੀਆਂ 'ਤੇ 34 ਨਾਮਜ਼ਦ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ, ਉਥੇ ਹੀ ਜੇਕਰ ਗੱਲ ਦਸੂਹਾ ਦੀ ਕੀਤੀ ਜਾਵੇ ਤਾਂ ਇਥੇ 150 ਅਣਪਛਾਤੇ ਅਤੇ 28 ਨਾਮਜ਼ਦ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੀ ਤਾਨਾਸ਼ਾਹ ਨੀਤੀ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਹ ਸਰਕਾਰ ਦੀਆਂ ਇਨ੍ਹਾਂ ਧੱਕੇਸ਼ਾਹੀਆਂ ਦਾ ਡੱਟ ਕੇ ਮੁਕਾਬਲਾ ਕਰਨਗੇ।
ਦੱਸ ਦੇਈਏ ਕਿ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਰੀਲੀਜ਼ ਕਰਵਾਉਣ, ਬੰਦ ਪਈਆਂ ਸ਼ੂਗਰ ਮਿੱਲਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਅਤੇ ਸਰਕਾਰ ਵੱਲੋਂ ਗੰਨੇ ਦੀ ਫਸਲ ਦੀ ਤੈਅ ਕੀਤੀ ਕੀਮਤ ਦੇ ਮੁਤਾਬਕ ਫਸਲ ਵੇਚਣ ਨੂੰ ਲੈ ਕੇ ਗੰਨਾ ਕਿਸਾਨ ਸੜਕਾਂ 'ਤੇ ਉਤਰੇ ਹਨ।