ਕਣਕ ਦੀ ਖਰੀਦ ਸਬੰਧੀ ਕਿਸਾਨਾਂ-ਆੜ੍ਹਤੀਆਂ ਨੇ ਜਲੰਧਰ-ਪਠਾਨਕੋਟ ਹਾਈਵੇਅ 'ਤੇ ਲਾਇਆ ਜਾਮ
Thursday, Apr 25, 2019 - 11:42 AM (IST)

ਟਾਂਡਾ ਉੜਮੁੜ (ਪੰਡਿਤ, ਮੋਮੀ ) : ਸਰਕਾਰ ਵਲੋਂ ਖਰੀਦ ਮਾਪਦੰਡਾਂ 'ਚ ਢਿੱਲ ਦੇ ਕੇ ਕਣਕ ਦੀ ਖਰੀਦ ਨਾ ਸ਼ੁਰੂ ਨਾ ਕੀਤੇ ਜਾਣ ਤੋਂ ਦੁਖੀ ਆੜ੍ਹਤੀਆਂ ਅਤੇ ਕਿਸਾਨਾਂ ਨੇ ਜਲੰਧਰ-ਪਠਾਨਕੋਟ ਕੌਮੀ ਮਾਰਗ 'ਤੇ ਬਿਜਲੀ ਘਰ ਚੌਂਕ ਨੇੜੇ ਜਾਮ ਲਾ ਦਿੱਤਾ ਅਤੇ ਉਨ੍ਹਾਂ ਦੀ ਖੱਜਲ-ਖੁਆਰੀ ਲਈ ਜ਼ਿੰਮੇਵਾਰ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ 'ਚ ਆੜ੍ਹਤੀਆਂ ਨੇ ਕਿਹਾ ਕਿ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਦੀ ਸ਼ੁਰੂ ਹੋਈ ਹੈ ਪਰ ਸਰਕਾਰੀ ਖਰੀਦ ਏਜੰਸੀਆਂ ਖਰੀਦ ਮਾਪਦੰਡਾਂ ਦਾ ਹਵਾਲਾ ਦੇ ਕੇ ਬੇਮੌਸਮੀ ਬਾਰਸ਼ ਨਾਲ ਨੁਕਸਾਨੀ ਕਣਕ ਦੀ ਫਸਲ ਦੀ ਖਰੀਦ ਨਹੀਂ ਕਰ ਰਹੀਆਂ ਅਤੇ ਦਾਣਾ ਮੰਡੀ ਟਾਂਡਾ ਅਤੇ ਬਾਕੀ ਪਰਚੇਜ਼ ਸੈਂਟਰਾਂ ਵਿੱਚ ਇਕ ਵੀ ਦਾਣੇ ਦੀ ਖਰੀਦ ਨਹੀਂ ਹੋਈ। ਦੂਜੇ ਪਾਸੇ ਕਿਸਾਨਾਂ ਵਲੋਂ ਮੰਡੀ ਵਿੱਚ 'ਚ ਕਣਕ ਲੈ ਕੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਉਨ੍ਹਾਂ ਸਰਕਾਰ ਤੋਂ ਕਣਕ ਦੀ ਖਰੀਦ ਲਈ ਤੈਅ ਮਾਪਦੰਡਾਂ 'ਚ ਢਿੱਲ ਦੇ ਕੇ ਜਲਦ ਤੋਂ ਜਲਦ ਖਰੀਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕੇ ਜੇਕਰ ਸਰਕਾਰਾਂ ਵਲੋਂ ਖਰੀਦ ਲਈ ਜਲਦ ਤੋਂ ਜਲਦ ਪ੍ਰਬੰਧ ਨਾ ਕੀਤਾ ਤਾਂ ਵਿਰੋਧ ਹੋਰ ਤੇਜ਼ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ 'ਚ ਆੜਤੀ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਮੁਲਤਾਨੀ, ਲਖਵਿੰਦਰ ਸਿੰਘ ਲੱਖੀ, ਰਾਕੇਸ਼ ਬੋਹਰਾ, ਕੁਲਜੀਤ ਸਿੰਘ ਬਿੱਟੂ, ਲਖਬੀਰ ਸਿੰਘ ਲੱਖੀ, ਗੋਲਡੀ ਕਲਿਆਣਪੁਰ, ਸੁਖਵਿੰਦਰ ਜੀਤ ਸਿੰਘ ਬੀਰਾ, ਤਰਲੋਕ ਸਿੰਘ ਮੁਲਤਾਨੀ, ਓਮ ਪੁਰੀ, ਗੌਰਵ ਪੁਰੀ, ਸੁਰੇਸ਼ ਜੈਨ, ਨਰੇਸ਼ ਜੈਨ, ਜਤਿੰਦਰ ਅਗਰਵਾਲ, ਅਵਤਾਰ ਸੈਣੀ, ਬੋਬੀ ਬਹਿਲ, ਨਵਨੀਤ ਬਹਿਲ ਅਤੇ ਸਤਨਾਮ ਸਿੰਘ ਸ਼ਾਮਲ ਸਨ।