ਕਿਸਾਨ ਜਥੇਬੰਦੀਆਂ ਨੇ ਟਰੈਕਟਰਾਂ 'ਤੇ ਕਾਲੀਆਂ ਝੰਡੀਆਂ ਲਗਾ ਕੇ ਮੋਦੀ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
Monday, Jul 20, 2020 - 05:21 PM (IST)
ਟਾਂਡਾ ਉੜਮੁੜ( ਵਰਿੰਦਰ ਪੰਡਿਤ,ਕੁਲਦੀਸ਼,ਮੋਮੀ ,ਸ਼ਰਮਾ ) - ਕਿਸਾਨ ਜਥੇਬੰਦੀ ਦੋਆਬਾ ਕਿਸਾਨ ਕਮੇਟੀ ਵੱਲੋ ਪਗੜੀ ਸੰਭਾਲ ਜੱਟਾ ਲਹਿਰ ਦੇ ਸਹਿਯੋਗ ਨਾਲ ਅੱਜ ਹਾਈਵੇ 'ਤੇ ਟਰੈਕਟਰਾਂ 'ਤੇ ਕਾਲੀਆਂ ਝੰਡੀਆਂ ਲਗਾਕੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ |ਇਸ ਦੌਰਾਨ ਕੋਵਿਡ-19 ਦੇ ਮੱਦੇ ਨਜ਼ਰ ਸਮਾਜਕ ਦੂਰੀ ਅਤੇ ਹੋਰ ਨਿਰਦੇਸ਼ਾਂ ਦਾ ਖਿਆਲ ਰੱਖਦੇ ਹੋਏ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲਿਆ ਅਤੇ ਟਰੈਕਟਰਾਂ ਨੂੰ ਸੜਕ ਕਿਨਾਰੇ ਖੜੇ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ |
ਪ੍ਰਧਾਨ ਜੰਗਵੀਰ ਸਿੰਘ ਚੋਹਾਨ ਦੀ ਅਗਵਾਈ ਵਿਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋ ਲਿਆਂਦੇ ਗਏ ਤਿੰਨ ਖੇਤੀ ਸੋਧ ਬਿੱਲ ਅਤੇ ਪੈਟਰੋਲ ਡੀਜਲ ਦੀਆਂ ਕੀਮਤਾਂ ਵਿਚ ਕੀਤੇ ਬੇਤਹਾਸ਼ਾ ਵਾਧੇ ਨੂੰ ਵਾਪਸ ਲੈਣ ਦੀ ਅਵਾਜ ਬੁਲੰਦ ਕੀਤੀ | ਇਸ ਮੌਕੇ ਆਗੂ ਜੰਗਵੀਰ ਸਿੰਘ ਚੋਹਾਨ ਨੇ ਕਿਹਾ ਕਿ ਇਨ੍ਹਾਂ ਕਿਸਾਨ ਮਾਰੂ ਸੋਧ ਬਿੱਲਾ ਰਾਹੀਂ ਕਣਕ ਤੇ ਝੋਨੇ ਦੀ ਸਰਕਾਰੀ ਖਰੀਦ ਨੂੰ ਖਤਮ ਕਰਕੇ ਇਸ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੇ ਫਰਮਾਨ ਦਾ ਉਹ ਵਿਰੋਧ ਕਰ ਰਹੇ ਹਨ | ਉਨ੍ਹਾਂ ਕਿਹਾ ਸਰਕਾਰ ਵੱਲੋਂ ਲਏ ਜਾ ਰਹੇ ਲਗਾਤਾਰ ਕਿਸਾਨ ਵਿਰੋਧੀ ਫ਼ੈਸਲਿਆਂ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ | ਪ੍ਰਧਾਨ ਚੌਹਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਫ਼ਸਲਾਂ ਦੀ ਸਿੱਧੀ ਖਰੀਦ ਕਰ ਦਿੱਤੀ ਤਾਂ ਕਣਕ ਝੋਨੇ ਦਾ ਹਾਲ ਵੀ ਮੱਕੀ ਵਾਲਾ ਹੋ ਜਾਣਾ ਹੈ | ਉਨ੍ਹਾਂ ਕਿਹਾ ਸਮੂਹ ਕਿਸਾਨ ਇਹ ਕਿਸਾਨ ਵਿਰੋਧੀ ਫੈਸਲਿਆਂ ਦਾ ਲਗਾਤਾਰ ਵਿਰੋਧ ਕਰਨਗੇ |
ਇਸ ਦੌਰਾਨ ਟਰੈਕਟਰਾਂ 'ਤੇ ਕਾਲੀਆਂ ਝੰਡੀਆਂ ਲਗਾ ਕੇ ਜਥੇਬੰਦੀ ਦੇ ਕਾਰਕੁੰਨਾਂ ਅਤੇ ਕਿਸਾਨਾਂ ਨੇ 3 ਘੰਟੇ 10 ਮਿੰਟ ਜੀ.ਟੀ. ਰੋਡ ਟਾਂਡਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕੀਤਾ। ਇਸ ਮੌਕੇ ਜੰਗਵੀਰ ਸਿੰਘ ਚੋਹਾਨ, ਜੁਝਾਰ ਸਿੰਘ ਕੇਸੋਪੁਰ, ਅਮਰਜੀਤ ਸਿੰਘ ਸੰਧੂ, ਜਰਨੈਲ ਸਿੰਘ ਕੁਰਾਲਾ, ਰਜਿੰਦਰ ਸਿੰਘ ਵੜੈਚ, ਬਲਵੀਰ ਸਿੰਘ ਸੋਹੀਆਂ, ਪ੍ਰਿਤਪਾਲ ਸਿੰਘ ਸੈਨਪੁਰ, ਸਤਪਾਲ ਸਿੰਘ ਮਿਰਜ਼ਾਪੁਰ, ਹਰਮਿੰਦਰ ਸਿੰਘ ਖੁੱਡਾ, ਅਮਰਜੀਤ ਸਿੰਘ ਮੂਨਕਾਂ, ਅਮਰਜੀਤ ਸਿੰਘ ਖੁੱਡਾ,ਕਰਮਜੀਤ ਸਿੰਘ ਜਾਜਾ, ਗੁਰਮੇਲ ਸਿੰਘ ਬੁੱਢੀ ਪਿੰਡ, ਮੋਦੀ ਕੁਰਾਲਾ, ਗੁਰਬਖ਼ਸ਼ ਸਿੰਘ ਕੁਰਾਲਾ, ਮੰਤਰੀ ਜਾਜਾ, ਕਸ਼ਮੀਰ ਸਿੰਘ, ਹੀਰਾ, ਪਰਮਿੰਦਰ ਸਿੰਘ, ਸਤਪਾਲ ਸਿੰਘ, ਜੱਸ ਟਾਂਡਾ, ਭੁਪਿੰਦਰ ਸਿੰਘ ਆਦਿ ਮੌਜੂਦ ਸਨ |