ਕਿਸਾਨਾਂ ਨੇ ਮੁਲਤਵੀ ਕੀਤਾ ਚੱਕਾ ਜਾਮ, 6 ਅਕਤੂਬਰ ਨੂੰ CM ਮਾਨ ਨਾਲ ਕਰਨਗੇ ਮੀਟਿੰਗ
Monday, Oct 03, 2022 - 10:13 AM (IST)
ਜੈਤੋ (ਪਰਾਸ਼ਰ) : ਯੂਨਾਈਟਿਡ ਕਿਸਾਨ ਮੋਰਚਾ ਦੇ ਬੁਲਾਰਿਆਂ ਨੇ ਗੈਰ-ਸਿਆਸੀ ਤੌਰ 'ਤੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ 6 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਕਿਸਾਨਾਂ ਵਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਬੱਸਾਂ ਅਤੇ ਗੱਡੀਆਂ ਦਾ ਚੱਕਾ ਜਾਮ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸੁਖ਼ਨਾ ਝੀਲ 'ਤੇ 'ਏਅਰਸ਼ੋਅ' ਦੇਖਣ ਵਾਲਿਆਂ ਲਈ ਅਹਿਮ ਖ਼ਬਰ, ਮੁਫ਼ਤ ਮਿਲਣਗੇ ਪਾਸ
ਮੋਰਚੇ ਦੇ ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ 6 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਹੀ ਨਤੀਜਾ ਸਾਹਮਣੇ ਆਵੇਗਾ। ਜੇਕਰ ਲੋੜ ਪਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਬੁਲਾਰਿਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਪਿਛਲੀਆਂ ਮੀਟਿੰਗਾਂ ’ਚ ਮੰਨੀਆਂ ਗਈਆਂ ਮੰਗਾਂ ਨੂੰ ਸਰਕਾਰ ਤੁਰੰਤ ਲਾਗੂ ਕਰੇ।
ਇਹ ਵੀ ਪੜ੍ਹੋ : ਧੀ ਦੇ ਵਿਆਹ 'ਤੇ ਬੁੱਕ ਕਰਵਾਈ ਕਾਰ ਨਹੀਂ ਮਿਲੀ ਤਾਂ ਪਿਓ ਨੇ ਇੱਜ਼ਤ ਬਚਾਉਣ ਖ਼ਾਤਰ ਕੀਤਾ ਇਹ ਕੰਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ