ਪੰਜਾਬ 'ਚ ਕਿਸਾਨਾਂ ਨੇ ਜਾਮ ਕੀਤਾ ਨੈਸ਼ਨਲ ਹਾਈਵੇਅ, ਭਾਨਾ ਸਿੱਧੂ ਦੇ ਹੱਕ 'ਚ ਲਾਇਆ ਧਰਨਾ

Saturday, Feb 03, 2024 - 05:06 PM (IST)

ਸਮਰਾਲਾ (ਵਿਪਨ) : ਭਾਨਾ ਸਿੱਧੂ ਦੇ ਹੱਕ 'ਚ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਹੈਡੋ ਨਜ਼ਦੀਕ ਸਮਰਾਲਾ ਪੁਲਸ ਨੇ ਰੋਕਿ ਲਿਆ। ਇਸ ਮਗਰੋਂ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਜਾਵੇਗਾ, ਅਸੀਂ ਹਾਈਵੇਅ ਜਾਮ ਕਰਕੇ ਇੱਥੇ ਹੀ ਬੈਠੇ ਰਹਾਂਗੇ।

ਇਹ ਵੀ ਪੜ੍ਹੋ : ਪੰਜਾਬ 'ਚ AAP ਵਿਧਾਇਕ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ, ਜਲਦ ਹੋ ਸਕਦੀ ਹੈ ਕਾਰਵਾਈ (ਵੀਡੀਓ)

ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਜਾ ਰਹੇ ਸੀ ਪਰ ਸਾਨੂੰ ਸਮਰਾਲਾ ਪੁਲਸ ਨੇ ਹੇਡੋਂ ਚੌਂਕੀ ਦੇ ਕੋਲ ਰੋਕ ਦਿੱਤਾ। ਇਸ ਨੂੰ ਦੇਖਦੇ ਹੋਏ ਅਸੀਂ ਲੁਧਿਆਣਾ-ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ।

ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ PSEB ਨੇ ਜਾਰੀ ਕੀਤੇ ਸਖ਼ਤ ਹੁਕਮ, ਹਰ ਹਾਲ 'ਚ ਮੰਨਣੇ ਪੈਣਗੇ

ਹੁਣ ਜਦੋਂ ਤੱਕ ਸਾਨੂੰ ਜਾਣ ਨਹੀਂ ਦਿੱਤਾ ਜਾਵੇਗਾ, ਅਸੀਂ ਹਾਈਵੇਅ ਜਾਮ ਕਰਕੇ ਇੱਥੇ ਹੀ ਬੈਠੇ ਰਹਾਂਗੇ ਅਤੇ ਜਿੱਥੇ ਵੀ ਸਾਨੂੰ ਰੋਕਿਆ ਜਾਵੇਗਾ ਅਸੀਂ ਉੱਥੇ ਹੀ ਹਾਈਵੇਅ ਜਾਮ ਕਰਦੇ ਰਹਾਂਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Babita

Content Editor

Related News