ਕਿਸਾਨਾਂ ਨੇ ਟਰੈਕਟਰਾਂ ''ਤੇ ਟੈਕਸ ਲਾਉਣ ਵਿਰੁੱਧ ਫੂਕਿਆ ਮੋਦੀ ਸਰਕਾਰ ਦਾ ਪੁਤਲਾ
Monday, Oct 30, 2017 - 04:29 AM (IST)
ਡੱਡੂਆਣਾ, (ਤਰਸੇਮ)- ਕੇਂਦਰ ਸਰਕਾਰ ਵੱਲੋਂ ਟਰੈਕਟਰਾਂ 'ਤੇ ਟੈਕਸ ਲਾਏ ਜਾਣ ਵਿਰੁੱਧ ਅੱਜ ਇਥੇ ਕਸਬਾ ਤਰਸਿੱਕਾ ਡੱਡੂਆਣਾ ਵਿਖੇ ਕਿਸਾਨ ਯੂਨੀਅਨ ਵੱਲੋਂ ਲਖਵਿੰਦਰ ਸਿੰਘ ਵਰਿਆਮ ਨੰਗਲ ਤੇ ਵਾਟਰ ਸਪਲਾਈ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਹਣੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਅੰਮ੍ਰਿਤਸਰ-ਮਹਿਤਾ ਰੋਡ ਜਾਮ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਦਿਆਂ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਟਰੈਕਟਰਾਂ 'ਤੇ ਲਾਇਆ ਗਿਆ ਟੈਕਸ ਵਾਪਸ ਲਿਆ ਜਾਵੇ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਕਿਸਾਨ ਮਾੜੀ ਹਾਲਤ 'ਚੋਂ ਗੁਜ਼ਰ ਰਿਹਾ ਹੈ, ਨਿੱਤ ਦਿਨ ਕਿਤੇ ਨਾ ਕਿਤੇ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਪਰ ਮੋਦੀ ਸਰਕਾਰ ਨੇ ਪਤਾ ਨਹੀਂ ਕੀ ਸੋਚ ਕੇ ਕਿਸਾਨਾਂ ਵੱਲੋਂ ਆਪਣੀ ਫਸਲ ਲਈ ਵਰਤੇ ਜਾਣ ਵਾਲੇ ਟਰੈਕਟਰ 'ਤੇ ਟੈਕਸ ਲਾ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਇਸ ਮੌਕੇ ਨਿਰਮਲ ਸਿੰਘ ਮੀਰਾਚੱਕ, ਸਾਬਕਾ ਸਰਪੰਚ ਕੁਲਵੰਤ ਸਿੰਘ ਗਿੱਲ, ਸਰਪੰਚ ਗੁਰਨਾਮ ਸਿੰਘ ਮੈਹਣੀਆਂ, ਭੁਪਿੰਦਰ ਸਿੰਘ ਰਸੂਲਪੁਰ, ਮਲੂਕ ਸਿੰਘ ਗਿੱਲ, ਬਲਜੀਤ ਸਿੰਘ ਰਾਏਪੁਰ, ਬਲਜੀਤ ਸਿੰਘ ਸੰਧੂ ਮੈਹਣੀਆਂ ਤੇ ਹੋਰ ਆਗੂ ਵੀ ਹਾਜ਼ਰ ਸਨ।
