ਕੈਂਪ ਦੌਰਾਨ ਕਿਸਾਨਾਂ ਨੂੰ ਫਸਲਾਂ ਸਬੰਧੀ ਕੀਤਾ ਗਿਆ ਜਾਗਰੂਕ

Tuesday, Jan 16, 2018 - 05:20 PM (IST)

ਕੈਂਪ ਦੌਰਾਨ ਕਿਸਾਨਾਂ ਨੂੰ ਫਸਲਾਂ ਸਬੰਧੀ ਕੀਤਾ ਗਿਆ ਜਾਗਰੂਕ

ਮਲੋਟ (ਤਰੇਸਮ ਢੁੱਡੀ) - ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਹਦਾਇਤਾਂ 'ਤੇ ਬਲਾਕ ਮਲੋਟ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ 'ਤੇ ਹਾੜੀ ਦੀਆਂ ਫਸਲਾਂ ਸਬੰਧੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਡਾ. ਮੰਗਲ ਸਿੰਘ ਵੱਲੋਂ ਕਣਕ ਦੀ ਫਸਲ ਨੂੰ ਕਿਸ ਮਾਤਰਾ ਵਿਚ ਪਾਣੀ ਤੇ ਖਾਦ ਦਿੱਤੀ ਜਾਣੀ ਚਾਹੀਦੀ ਹੈ ਬਾਰੇ ਵੀ ਜਾਣੂ ਕਰਵਾਇਆ ਗਿਆ। ਬਲਾਕ ਅਫਸਰ ਡਾ. ਹਰਬੰਸ ਸਿੰਘ ਵੱਲੋਂ ਕਣਕ ਦੀ ਫਸਲ ਨੂੰ ਪੀਲੀ ਕੂੰਗੀ ਅਤੇ ਕਣਕ ਨੂੰ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ।
ਬਲਾਕ ਅਫਸਰ ਨੇ ਕਣਕ ਦੀ ਫਸਲ ਨੂੰ ਪੀਲੀ ਕੂੰਗੀ ਤੋਂ ਬਚਾਉਣ ਲਈ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਤਾਪਮਾਨ 10 ਤੋਂ 15 ਸੈਲਸੀਅਸ ਹੋਵੇ ਤੇ ਹਵਾ ਵਿਚ ਨਮੀ ਵਧੇਰੇ ਹੋਵੇ ਤਾਂ ਉਸ ਸਥਿਤੀ ਵਿਚ ਇਸ ਬੀਮਾਰੀ ਦੇ ਵੱਧਣ ਦਾ ਜ਼ਿਆਦਾ ਡਰ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕਰਦੇ ਕਿਹਾ ਕਿ ਉਹ ਸਮੇਂ-ਸਮੇਂ 'ਤੇ ਆਪਣੇ ਖੇਤਾਂ ਦਾ ਮੁਆਇਨਾ ਕਰਦੇ ਰਹਿਣਾ ਚਾਹੀਦਾ। ਜੇਕਰ ਫਸਲ ਵਿਚ ਕਣਕ ਦੇ ਪੱਤਿਆਂ ਉਪਰ ਪੀਲੇ ਰੰਗ ਦਾ ਪਾਊਂਡ ਨਜ਼ਰ ਆਉਂਦਾ ਹੈ ਤਾਂ ਫਸਲ ਦੇ ਬਚਾਅ ਲਈ ਕਿਸਾਨਾਂ ਨੂੰ ਪ੍ਰੋਪੇ ਕੋਨਾਜੋਲ ਜਾਂ ਟੈਬੌਕੋਨਾਲੋਜ ਦੀ 200 ਐੱਮ. ਐੱਲ. ਪ੍ਰਤੀ ਏਕੜ 'ਤੇ 100 ਲੀਟਰ ਤੋਂ 150 ਲੀਟਰ ਪਾਣੀ ਵਿਚ ਘੋਲ ਬਣਾ ਕੇ ਛਿੜਕਾਅ ਕਰਨਾ ਚਾਹੀਦਾ ਹੈ। ਕੈਂਪ ਵਿਚ ਖੇਤੀਬਾੜੀ ਉਪ ਨਿਰੇਖਕ ਹਰਵਿੰਦਰ ਪਾਲ ਨੇ ਸਰੋਂ ਦੀ ਫਸਲ ਬਾਰੇ ਵੀ ਜਾਣਕਾਰੀ ਦਿੱਤੀ।


Related News