ਕਿਸਾਨਾਂ ਵਲੋਂ ਗੁਹਾਰ ਲਾਉਣ ’ਤੇ DC ਨੇ SDM ਨੂੰ ਦਿੱਤੇ ਨਿਰਦੇਸ਼, ਕਿਹਾ ‘ਤੁਰੰਤ ਕਿਸਾਨਾਂ ਨੂੰ ਦਿੱਤੇ ਜਾਣ ਖ਼ਰਾਬੇ ਦੇ ਪੈਸੇ’
Thursday, Nov 18, 2021 - 10:33 AM (IST)
ਗੁਰਦਾਸਪੁਰ (ਸਰਬਜੀਤ) - ਕਿਸਾਨ ਕੁਲਜੀਤ ਸਿੰਘ, ਗੁਰਮੁੱਖ ਸਿੰਘ, ਪਰਮਵੀਰ ਸਿੰਘ ਉੱਚਾ ਧਕਾਲਾ, ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਕਣਕ ਦੀ ਫ਼ਸਲ ਬੇਮੌਸਮੀ ਬਾਰਿਸ਼ ਕਾਰਨ ਫਰਵਰੀ 2021 ਦੌਰਾਨ ਖਰਾਬ ਹੋ ਗਈ ਸੀ। ਇਸ ਦੀਆਂ ਵਿਸ਼ੇਸ਼ ਗਿਰਦਵਾਰੀਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਸਬੰਧਤ ਕਰਮਚਾਰੀਆਂ ਨੂੰ ਕਹਿ ਕੇ ਕਰਵਾਈਆਂ ਸਨ ਤਾਂ ਜੋ ਕਿਸਾਨਾਂ ਨੂੰ ਜਲਦ ਕਣਕ ਦੇ ਖ਼ਰਾਬੇ ਦੇ ਮੁਆਵਜ਼ਾਂ ਮਿਲ ਸਕੇ। ਇਸ ਸਬੰਧੀ ਉਕਤ ਕਿਸਾਨਾਂ ਅਨੁਸਾਰ ਸਬੰਧਤ ਪਟਵਾਰੀਆ ਨੇ ਕਿਸਾਨਾਂ ਦੇ ਮੋਬਾਇਲ ਨੰਬਰ ਅਤੇ ਖਾਤਾ ਨੰਬਰ ਲੈਣ ਵਿੱਚ ਦੇਰੀ ਕਰ ਦਿੱਤੀ, ਜਿਸ ਕਰਕੇ 31 ਮਾਰਚ 2021 ਨੂੰ ਇਹ ਰਕਮ ਰੀਲੈਪਸ ਹੋ ਗਈ ਅਤੇ ਮੁੜ ਪੰਜਾਬ ਸਰਕਾਰ ਦੇ ਖਾਤੇ ਵਿੱਚ ਚੱਲੀ ਗਈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਇਸ ਸਬੰਧੀ ਉਕਤ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਸਬੰਧਤ ਪਟਵਾਰੀ ਅਤੇ ਹੋਰ ਕਰਮਚਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਕਿ ਕਿਸਾਨਾਂ ਦੇ ਖਾਤੇ ਵਿੱਚ ਲੋੜੀਂਦੇ ਪੈਸੇ ਪੈਣ ਵਿੱਚ ਕਿਉ ਦੇਰੀ ਹੋਈ ਹੈ। ਇਸਦਾ ਵਜਾ ਬਿਆਨ ਕਰੋ ਨਹੀਂ ਤਾਂ ਤੁਹਾਡੀ ਸਲਾਨਾ ਇੰਕਰੀਮੈਂਟ ਬੰਦ ਕੀਤੀ ਜਾਵੇਗੀ। ਇਹ ਮਾਮਲਾ ਅਜੇ ਤੱਕ ਸੁਲਝਿਆ ਨਹੀਂ ਪਰ ਉਧਰ ਡੀ.ਸੀ ਦੇ ਉਦਮ ਸਦਕਾ ਇੰਨਾਂ ਕਿਸਾਨਾਂ ਲਈ ਮੁੜ ਪੈਸੇ ਪੰਜਾਬ ਸਰਕਾਰ ਕੋਲੋਂ ਮੰਗਵਾਏ ਹਨ। ਹੁਣ ਇਹ ਪੈਸੇ ਐੱਸ.ਡੀ.ਐੱਮ ਗੁਰਦਾਸਪੁਰ ਦੇ ਖਾਤੇ ਵਿੱਚ ਪਾ ਦਿੱਤੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਪਤਨੀ ਦੇ ਝਗੜੇ ਤੋਂ ਦੁਖ਼ੀ ਪਤੀ ਨੇ ਸੁਸਾਈਡ ਨੋਟ ਲਿਖ ਕੀਤੀ ‘ਖ਼ੁਦਕੁਸ਼ੀ’, ਸਾਲ ਪਹਿਲਾਂ ਹੋਇਆ ਸੀ ਵਿਆਹ
ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਐੱਸ.ਡੀ.ਐੱਮ ਤਹਿਸੀਲ ਵਾਈਜ਼ ਪੈਸੇ ਭੇਜੇ ਤਾਂ ਜੋ ਕਿਸਾਨਾਂ ਨੂੰ ਚੈਕ ਰਾਹੀਂ ਜਾਂ ਆਨਲਾਈਨ ਪੈਮੇਂਟ ਹੋ ਸਕੇ। ਇਹ ਰਾਸ਼ੀ 17 ਨਵੰਬਰ ਦੀ ਐੱਸ.ਡੀ.ਐੱਮ ਦੇ ਖਾਤੇ ਵਿੱਚ ਚੱਲੀ ਗਈ ਹੈ। ਹੁਣ ਪਤਾ ਨਹੀਂ ਕਿਸ ਸਮੇਂ ਤਹਿਸੀਲ ਨੂੰ ਪੈਸੇ ਭੇਜੇ ਜਾਣਗੇ ਤਾਂ ਹੀ ਸਬੰਧਤ ਤਹਿਸੀਲਦਾਰ ਕਿਸਾਨਾਂ ਨੂੰ ਖ਼ਰਾਬੇ ਹੋਏ ਕਣਕ ਦੇ ਪੈਸੇ ਵੰਡ ਸਕਣਗੇ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ