ਕਿਸਾਨ ਜਥੇਬੰਦੀਆਂ ਨੇ ਕੀਤੀ ਮੰਗ, ਹਰਿਆਣਾ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਵਧਾਏ ਗੰਨੇ ਦੇ ਰੇਟ

Thursday, Nov 12, 2020 - 05:42 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਟਾਂਡਾ ਇਲਾਕੇ 'ਚ ਕਿਸਾਨਾ ਅਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਗੰਨੇ ਦੇ ਰੇਟ 'ਚ ਹਰਿਆਣਾ ਦੀ ਤਰਜ਼ ਤੇ ਵਾਧਾ ਕਰਨ ਦੀ ਮੰਗ ਕੀਤੀ ਹੈ। ਦੋਆਬਾ ਕਿਸਾਨ ਕਮੇਟੀ ਦੇ ਨਾਲ-ਨਾਲ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪਗੜੀ ਸੰਭਾਲ ਜੱਟਾ ਲਹਿਰ ਅਤੇ ਲੋਕ ਇਨਕਲਾਬ ਮੰਚ ਆਦਿ ਜਥੇਬੰਦੀਆਂ ਨੇ ਇਸ ਮੰਗ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਇਸ ਸਬੰਧੀ ਦੋਆਬਾ ਕਿਸਾਨ ਕਮੇਟੀ ਦੀ ਅੱਡਾ ਚੌਲਾਂਗ ਵਿਖੇ ਹੋਈ ਮੀਟਿੰਗ ਦੌਰਾਨ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਨੇ ਇਸ ਗੱਲ ਦਾ ਮਲਾਲ ਜਤਾਉਂਦੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਮਾਮੂਲੀ ਵਾਧਾ ਕੀਤਾ ਗਿਆ ਜਦਕਿ  ਸੂਬਾ ਸਰਕਾਰ ਨੇ ਪਿਛਲੇ 3-4 ਵਰ੍ਹਿਆਂ ਤੋਂ ਗੰਨੇ ਦੇ ਰੇਟਾਂ 'ਚ ਕੋਈ ਇਜ਼ਾਫ਼ਾ ਨਹੀਂ ਕੀਤਾ ਹੈ, ਜਿਸ ਨਾਲ ਪੰਜਾਬ ਦੇ ਕਿਸਾਨ ਮਾਯੂਸ ਹਨ।

ਇਹ ਵੀ ਪੜ੍ਹੋ : ਡਰਾਮੇਬਾਜ਼ੀਆਂ ਕਰਕੇ ਡੰਗ ਟਪਾ ਰਹੇ ਹਨ ਕੈਪਟਨ : ਭਗਵੰਤ ਮਾਨ

ਇਸਦੇ ਉਲਟ ਹਰਿਆਣਾ ਸਰਕਾਰ ਨੇ ਗੰਨੇ ਦਾ ਰੇਟ 350 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ ਅਤੇ ਪੰਜਾਬ 'ਚ ਇਹ ਰੇਟ 310 ਰੁਪਏ ਹੈ। ਉਨ੍ਹਾਂ ਕਿਹਾ ਕਿ ਗੰਨਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੰਜਾਬ ਸਰਕਾਰ ਵੀ ਰੇਟ ਹਰਿਆਣਾ ਜਿੰਨਾ ਕਰੇ ਨਹੀਂ ਤਾਂ ਸੂਬੇ ਦੇ ਕਿਸਾਨ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਰਣਜੀਤ ਸਿੰਘ ਬਾਜਵਾ, ਅਮਰਜੀਤ ਸਿੰਘ ਸੰਧੂ, ਹਰਦੀਪ ਖੁੱਡਾ, ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਤਪਾਲ ਸਿੰਘ ਸੈਨਪੁਰ, ਅਮਰਜੀਤ ਸਿੰਘ ਕੁਰਾਲਾ, ਜਰਨੈਲ ਸਿੰਘ ਕੁਰਾਲਾ, ਬਲਬੀਰ ਸਿੰਘ ਸੋਹੀਆ, ਹਰਪ੍ਰੀਤ ਸੰਧੂ, ਗੁਰਮੁਖ ਸਿੰਘ ਬਾਜਵਾ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ : ਸਿਰਸਾ 'ਤੇ ਐੱਫ. ਆਈ. ਆਰ. ਦਰਜ ਹੋਣ 'ਤੇ ਸਰਨਾ ਨੇ ਮੰਗਿਆ ਅਸਤੀਫ਼ਾ


Anuradha

Content Editor

Related News