ਪ੍ਰਸ਼ਾਸ਼ਨ ਨਾਲ ਸਮਝੌਤੇ ਤੋਂ ਬਾਅਦ, ਮ੍ਰਿਤਕ ਕਿਸਾਨਾਂ ਦਾ ਹਜ਼ਾਰਾਂ ਸੇਜ਼ਲ ਅੱਖਾਂ ਨੇ ਕੀਤਾ ਅੰਤਿਮ ਸਸਕਾਰ

Thursday, Apr 12, 2018 - 01:04 PM (IST)

ਪ੍ਰਸ਼ਾਸ਼ਨ ਨਾਲ ਸਮਝੌਤੇ ਤੋਂ ਬਾਅਦ, ਮ੍ਰਿਤਕ ਕਿਸਾਨਾਂ ਦਾ ਹਜ਼ਾਰਾਂ ਸੇਜ਼ਲ ਅੱਖਾਂ ਨੇ ਕੀਤਾ ਅੰਤਿਮ ਸਸਕਾਰ

ਮਾਨਸਾ (ਜੱਸਲ)-ਚੰਡੀਗੜ੍ਹ ਰੈਲੀ ਦੌਰਾਨ ਵਾਪਸੀ ਸਮੇਂ ਇਕ ਸੜਕ ਦੁਰਘਟਨਾ 'ਚ ਮਾਰੇ ਗਏ ਮਾਨਸਾ ਜ਼ਿਲੇ ਦੇ ਦੋ ਕਿਸਾਨ ਸੁਰਜੀਤ ਸਿੰਘ ਖੀਵਾ ਕਲਾਂ ਅਤੇ ਅਜਮੇਰ ਸਿੰਘ ਕਾਹਨਗੜ੍ਹ ਦਾ ਉਹਨਾਂ ਦੇ ਜੱਦੀ ਪਿੰਡਾਂ 'ਚ ਪੂਰੇ ਮਾਨ ਸਨਮਾਨ ਨਾਲ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਸਮੇਤ ਹਜ਼ਾਰਾ ਕਿਸਾਨਾਂ ਨੇ ਹਾਜ਼ਰੀ ਭਰੀ। 
ਜਾਣਕਾਰੀ ਅਨੁਸਾਰ ਜ਼ਿਲਾ ਪ੍ਰਸ਼ਾਸਨ ਮਾਨਸਾ ਨਾਲ ਹੋਏ ਸਮਝੌਤੇ ਤੋਂ ਬਾਅਦ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਅਤੇ ਗੰਭੀਰ ਜ਼ਖਮੀ ਦੋ ਕਿਸਾਨਾਂ ਨੂੰ ਲੱਖ-ਲੱਖ ਰੁਪਏ ਅਤੇ ਘੱਟ ਜ਼ਖਮੀ ਦੋ ਕਿਸਾਨਾਂ ਨੂੰ 25-25 ਹਜ਼ਾਰ ਰੁਪਏ ਦੇ ਅੱਜ ਚੈੱਕ ਦੇਣ ਦੇ ਨਾਲ ਨਾਲ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਦੇ ਇਕ-ਇਕ ਜੀਅ ਨੂੰ ਨੌਕਰੀ ਦੇਣ ਦੀ ਪੰਜਾਬ ਸਰਕਾਰ ਨੂੰ ਸਿਫਾਰਿਸ਼ ਹੋਵੇਗੀ ਅਤੇ ਕੁੱਝ ਸਮੇਂ ਦੇ ਪ੍ਰੋਸੈੱਸ ਮਗਰੋਂ ਕਰਜ਼ਾ ਵੀ ਖਤਮ ਕਰ ਦਿੱਤਾ ਜਾਵੇਗਾ। ਉਪਰੰਤ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਜਿੱਥੇ ਮ੍ਰਿਤਕ ਕਿਸਾਨਾਂ ਦੀਆਂ ਡੈਡ ਬੌਡੀਆਂ ਰੱਖੀਆਂ ਹੋਈਆਂ ਸਨ। ਪੋਸਟ ਮਾਰਟਮ ਕਰਾਉਣ ਤੋਂ ਬਾਅਦ ਸੈਂਕੜੇ ਗੱਡੀਆਂ ਦੇ ਕਾਫਲਿਆਂ 'ਚ ਦੋਵਾਂ ਕਿਸਾਨਾਂ ਦੀਆਂ ਡੈਡ ਬੌਡੀਆਂ ਜਿਉਂ ਹੀ ਪਿੰਡ ਵਿਚ ਪਹੁੰਚੀਆਂ ਤਾਂ ਲੋਕਾਂ ਨੇ ਮ੍ਰਿਤਕ ਕਿਸਾਨਾਂ ਦੇ ਪੱਖ ਵਿਚ ਜ਼ੋਰਦਾਰ ਨਾਰੇਬਾਜੀ ਕੀਤੀ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੇਹਾਂ ਦੇ ਦਰਸ਼ਨ ਕਰਾਉਂਣ ਤੋਂ ਬਾਅਦ ਪਿੰਡ ਖੀਵਾਂ ਕਲਾਂ ਤੇ ਕਾਹਨਗੜ੍ਹ ਦੇ ਸ਼ਮਸਾਨਘਾਟ 'ਚ ਮ੍ਰਿਤਕ ਕਿਸਾਨਾਂ ਦਾ ਸਸਕਾਰ ਕਰ ਦਿੱਤਾ ਗਿਆ। ਸੁਰਜੀਤ ਸਿੰਘ ਦੀ ਚਿਖਾ ਨੂੰ ਅੱਗ ਉਨ੍ਹਾਂ ਦੇ ਭਤੀਜੇ ਜਸਵੰਤ ਸਿੰਘ ਅਤੇ ਅਜਮੇਰ ਸਿੰਘ ਦੀ ਚਿੱਖਾ ਉਹਨਾਂ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਲਗਾਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਆਦਿ ਹਾਜ਼ਰ ਸਨ। 


Related News