200 ਰੁਪਏ ਵਾਧੂ ਟੈਕਸ ਲਗਾਉਣ 'ਤੇ ਦੇਖੋ ਕੀ ਬੋਲੇ ਬਿੱਟੂ (ਵੀਡੀਓ)
Monday, Mar 26, 2018 - 06:01 PM (IST)
ਖੰਨਾ (ਬਿਪਨ) : ਇਨਕਮ ਟੈਕਸ ਭਰਨ ਦੇ ਨਾਲ-ਨਾਲ 200 ਰੁਪਏ ਵਾਧੂ ਟੈਕਸ ਲਗਾਉਣ ਨੂੰ ਐੱਮ.ਪੀ.ਰਵਨੀਤ ਬਿੱਟੂ ਨੇ ਸਹੀ ਕਰਾਰ ਦਿੱਤਾ ਹੈ। ਖੰਨਾ ਦੀ ਅਨਾਜ ਮੰਡੀ 'ਚ ਲੱਗੇ ਕਿਸਾਨ ਮੇਲੇ 'ਚ ਪੁੱਜੇ ਬਿੱਟੂ ਨੇ ਕਿਹਾ ਕਿ ਜੇਕਰ ਹਰ ਨਾਗਰਿਕ ਇਹ ਟੈਕਸ ਭਰਦਾ ਹੈ ਤਾਂ ਸੂਬਾ ਸਰਕਾਰ ਨੂੰ ਹੋਣ ਵਾਲੀ 1500 ਕਰੋੜ ਰੁਪਏ ਦੀ ਆਮਦਨ ਨਾਲ ਸੂਬੇ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਇਸ ਤੋਂ ਇਲਾਵਾ ਬਿੱਟੂ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਵਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ 'ਤੇ ਲੱਗਣ ਵਾਲਾ 50 ਫੀਸਦੀ ਜੀ. ਐੱਸ. ਟੀ. ਮੁਆਫ ਕਰ ਦਿੱਤਾ ਹੈ ਜਦਕਿ ਬਾਵਜੂਦ ਇਸ ਦੇ ਅਕਾਲੀ-ਭਾਜਪਾ ਦੇ ਸੰਸਦ ਮੈਂਬਰ ਨਹੀਂ ਜਾਗੇ।
