ਕਿਸਾਨ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, 8 ਜ਼ਖਮੀ

Monday, Jun 03, 2019 - 11:15 AM (IST)

ਕਿਸਾਨ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, 8 ਜ਼ਖਮੀ

ਪਾਨੀਪਤ/ਸੁਲਤਾਨਪੁਰ ਲੋਧੀ (ਸੋਢੀ)— ਹਰਿਆਣਾ 'ਚ ਪੁਲਸ ਥਾਣਾ ਪਾਣੀਪਤ 'ਚ ਪੈਂਦੇ ਪਿੰਡ ਗੜ੍ਹਸਰਨਾਈ (ਤਹਿਸੀਲ ਗਰੌਡਾ, ਜ਼ਿਲਾ ਪਾਨੀਪਤ) ਵਿਖੇ ਮਿਤੀ 2 ਜੂਨ 2019 ਨੂੰ ਵੱਡੀ ਗਿਣਤੀ 'ਚ ਆਈ ਗੈਂਗ ਵੱਲੋਂ ਬਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਦੇ ਸਿਰ 'ਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਅਤੇ ਬੱਚਿਆਂ ਸਮੇਤ 8 ਜੀਆਂ ਨੂੰ ਤੇਜ਼ਧਾਰ ਹਥਿਆਰਾਂ ਅਤੇ ਡਾਗਾਂ ਮਾਰ ਕੇ ਗੰਭੀਰ ਰੂਪ 'ਚ ਫੱਟੜ ਕਰਨ ਦੀ ਖਬਰ ਹੈ। 

PunjabKesari
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਨੇ ਸਿਵਲ ਹਸਪਤਾਲ ਪਾਨੀਪਤ ਤੋਂ ਫੋਨ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਚਾਚਾ ਬਲਵਿੰਦਰ ਸਿੰਘ ਦੇ ਗੁਆਂਢੀ ਨਾਲ ਜ਼ਮੀਨੀ ਵਿਵਾਦ ਚਲਦਾ ਸੀ, ਜਿਸ ਦੇ ਚਲਦੇ ਗੈਂਗਸਟਰ ਬੁਲਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਪਾਨੀਪਤ ਦੀ ਪੁਲਸ ਕਾਤਾਲਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਹੀ, ਜਿਸ ਦੇ ਰੋਸ ਵਜੋਂ ਉਹ ਮ੍ਰਿਤਕ ਬਲਵਿੰਦਰ ਸਿੰਘ ਦੀ ਲਾਸ਼ ਸਰਕਾਰੀ ਹਸਪਤਾਲ ਪਾਣੀਪਤ ਦੇ ਮੁਹਰੇ ਰੱਖ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।


author

shivani attri

Content Editor

Related News