ਸੰਤ ਬਾਬਾ ਗੁਰਮੀਤ ਸਿੰਘ ਨੇ ਕੀਤਾ ਵੱਡਾ ਉਪਰਾਲਾ, ਹੁਣ ਕਿਸਾਨ ਪਰਾਲੀ ਨੂੰ ਨਹੀਂ ਲਾਉਣਗੇ ਅੱਗ

Thursday, Oct 29, 2020 - 12:41 PM (IST)

ਮੋਗਾ (ਵਿਪਨ) - ਪੰਜਾਬ ਸਰਕਾਰ, ਮਾਣਯੋਗ ਸੁਪਰੀਮ ਕੋਰਟ ਅਤੇ ਗ੍ਰੀਨ ਟ੍ਰਿਬਿਊਨ ਵਲੋਂ ਇਸ ਵਾਰ ਸੂਬੇ ’ਚ ਪਰਾਲੀ ਸਾੜਨ ਵਾਲੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਥੇ ਹੀ ਜ਼ਿਲ੍ਹਾਂ ਮੋਗਾ ਦੇ ਪਿੰਡ ਖੋਸਾ ਪੰਡਾਂ ਵਿੱਚ ਸੰਤ ਗੁਰਮੀਤ ਸਿੰਘ ਖੋਸੇ ਦੀ ਅਗਵਾਈ ਵਿੱਚ, ਜੈਵ-ਸੰਸਕ੍ਰਿਤੀ ਢੰਗ ਨਾਲ ਖੇਤਾਂ ਵਿੱਚ ਹੀ ਝੋਨੇ ਦੀ ਪਰਾਲੀ ਦਾ ਵਿਨਾਸ਼ ਸ਼ੁਰੂ ਕੀਤਾ ਗਿਆ ਹੈ। ਇਥੇ ਖ਼ੇਤੀ ਦੇ ਨਵੇਂ ਔਜ਼ਾਰਾਂ ਦੀ ਵਰਤੋਂ ਕਰਕੇ ਝੋਨਾ ਦੀ ਪਰਾਲੀ ਨੂੰ ਜ਼ਮੀਨ ਵਿੱਚ ਦਬਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬਹੁਤ ਵੱਡੇ-ਵੱਡੇ ਅਤੇ ਚੰਗੇ ਕੰਮ ਕੀਤੇ ਜਾ ਰਹੇ ਹੈ, ਜਿਨ੍ਹਾਂ ਲਈ ਹੋਰ ਵੀ ਵਧੀਆ ਔਜ਼ਾਰ ਮੰਗਵਾਏ ਗਏ। ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਉਸ ਦੀ ਵਰਤੋਂ ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਕੀਤੀ ਜਾਵੇ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

PunjabKesari

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਤਰੀਕਾ ਪਿਛਲੇ ਸਾਲ ਹੀ ਅਪਣਾਉਣਾ ਸ਼ੁਰੂ ਕੀਤਾ ਹੈ। ਇਸ ਨਾਲ ਉਨ੍ਹਾਂ ਖ਼ੇਤਾਂ ’ਚ ਝੋਨੇ ਦੀ ਪਰਾਲੀ ਨੂੰ ਨਸ਼ਟ ਕੀਤਾ ਜਾਵੇਗਾ, ਜਿਥੋਂ ਦੀ ਮਿੱਟੀ ਉਪਜਾਊ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅੱਜ ਅਸੀਂ ਆਪਣੇ ਵਾਤਾਵਰਣ ਦਾ ਧਿਆਨ ਨਹੀਂ ਰੱਖਦੇ, ਤਾਂ ਸਾਨੂੰ ਆਉਣ ਵਾਲੇ ਭਵਿੱਖ ’ਚ ਇਸ ਤੋਂ ਵੱਧ ਖ਼ਤਰਨਾਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਪਿੰਡ ਖੋਸਾ ਦੇ ਕਿਸਾਨ ਪਿਛਲੇ 3 ਸਾਲਾ ਤੋਂ ਝੋਨੇ ਦੀ ਖ਼ੇਤੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਹਰੇਕ ਕਿਸਾਨ ਕਰਜ਼ੇ ਦੇ ਹੇਠਾਂ ਦਬ ਚੁੱਕਾ ਹੈ। ਜਿਸ ਕਾਰਨ ਅਜਿਹੇ ਤਰੀਕੇ ਅਪਣਾਏ ਜਾ ਰਹੇ ਹਨ।

ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

PunjabKesari

ਕਿਸਾਨ ਗੁਰਪ੍ਰੀਤ ਸਿੰਘ ਜੱਜ ਇਸ ਵਾਰ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਜੀਵ-ਸੰਸਕ੍ਰਿਤੀ ਵਿਧੀ ਰਾਹੀਂ ਵਾਹ ਰਹੇ ਸਨ। ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਵਾਲੇ ਨੇ 1 ਕਰੋੜ ਤੋਂ ਵੱਧ ਦੀ ਲਾਗਤ ਨਾਲ ਖੇਤੀਬਾੜੀ ਉਪਕਰਣ ਮੁਹੱਈਆ ਕਰਵਾਉਣ ਦਾ ਵੱਡਾ ਉਪਰਾਲਾ ਕੀਤਾ ਹੈ। ਇਸ ਨਾਲ ਜਿਥੇ ਇਕ ਪਾਸੇ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ, ਉਥੇ ਹੀ ਪਰਾਲੀ ਦੇ ਧੂੰਏ ਨਾਲ ਜੋ ਬੀਮਾਰੀਆਂ ਹੁੰਦੀਆਂ ਹਨ, ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਧੀ ਸਾਡੇ ਸਾਰਿਆਂ ਲਈ ਲਾਭਦਾਇਕ ਸਿੱਧ ਹੋਵੇਗੀ। 

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

Health tips : ਬੱਚਿਆਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜਾਂ, ਕੰਪਿਊਟਰ ਵਾਂਗ ਤੇਜ ਚਲੇਗਾ ‘ਦਿਮਾਗ’

PunjabKesari


rajwinder kaur

Content Editor

Related News