ਚੌਂਕ ਮਹਿਤਾ ਵਿਖੇ ਕਿਸਾਨਾਂ ਨੇ ਕੀਤਾ ਚੱਕਾ ਜਾਮ

02/06/2021 4:15:15 PM

ਚੌਂਕ ਮਹਿਤਾ (ਕੈਪਟਨ) : ਗਣਤੰਤਰ ਦਿਵਸ ਮੌਕੇ ਮੋਦੀ ਸਰਕਾਰ ਅਤੇ ਦਿਲੀ ਪੁਲਸ ਵੱਲੋਂ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਦੇ ਰੋਸ ਵੱਜੋਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਕੌਮਾਂਤਰੀ ਚੱਕਾ ਜਾਮ ਦਾ ਸੱਦਾ ਦਿੱਤਾ ਸੀ। ਇਸ ਦੇ ਤਹਿਤ ਸਥਾਨਕ ਕਸਬਾ ਚੌਂਕ ਮਹਿਤਾ 'ਚ ਇਲਾਕੇ ਦੇ ਕਿਸਾਨਾਂ ਵੱਲੋਂ ਚੱਕਾ ਜਾਮ ਕਰ ਕੇ ਮੋਦੀ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਕਿਸਾਨ ਜੱਥੇਬੰਦੀਆਂ ਨੇ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਅਤੇ ਮਾਰੂ ਨੀਤੀਆਂ ਕਾਰਨ ਭਾਜਪਾ ਸਰਕਾਰ ਨੂੰ ਰੱਜ ਕੇ ਭੰਡਿਆਂ।

PunjabKesari

ਇਸ ਮੌਕੇ ਹਰਬਿੰਦਰ ਸਿੰਘ ਭਲਾਈਪੁਰ, ਹਰਮਨ ਸਿੰਘ ਭੋਏਵਾਲ, ਰਾਜਬੀਰ ਸਿੰਘ ਚੌਕ, ਪ੍ਰਿੰ. ਗੁਰਮੁੱਖ ਸਿੰਘ, ਲਖਵਿੰਦਰ ਸਿੰਘ, ਹਰਦੀਪ ਸਿੰਘ, ਪ੍ਰਗਟ ਸਿੰਘ, ਪ੍ਰੇਮ ਮਾਰ ਸਿੰਘ, ਪ੍ਰਧਾਨ ਹਰਜੀਤ ਸਿੰਘ ਖੱਬੇ, ਲਖਵਿੰਦਰ ਸਿੰਘ ਸੋਨਾ, ਗੁਰਲਾਲ ਸਿੰਘ ਲਾਲੀ, ਮਹਿਤਾਬ ਸਿੰਘ, ਸਤੀਸ਼ ਕੁਮਾਰ ਸੇਠੀ, ਸਤਨਾਮ ਸਿੰਘ ਨੰਗਲੀ, ਗੋਲਡੀ ਦਬੁਰਜੀ, ਪ੍ਰਧਾਨ ਕੰਵਲਜੀਤ ਸਿੰਘ ਚੂੰਗ, ਮਾ. ਬਲਵਿੰਦਰ ਸਿੰਘ, ਕੰਵਲਜੀਤ ਸਿੰਘ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਕੈਪਟਨ ਸਿੰਘ ਮਹਿਸਮਪੁਰ, ਸੰਪੂਰਨ ਸਿੰਘ, ਕੇਵਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜਰ ਸਨ।

ਉੱਥੇ ਹੀ ਦੂਜੇ ਪਾਸੇ ਪਿੰਡ ਮਹਿਤਾ ਅਤੇ ਖੱਬੇਰਾਜਪੂਤਾਂ 'ਚ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਰਾਜੇਵਾਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਉਮਰਾਜ ਸਿੰਘ ਧਰਦਿਓ ਦੀ ਅਗਵਾਈ 'ਚ ਕਿਸਾਨਾਂ ਨੇ ਚੱਕਾ ਜਾਮ ਕੀਤਾ। ਇਸ ਮੌਕੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਰੰਧਾਵਾ, ਡਾ. ਬੱਲ ਰਜਧਾਨ, ਸੁਖਪਾਲ ਸਿੰਘ ਮਹਿਤਾ, ਮਲਕੀਤ ਸਿੰਘ ਉਦੋਨੰਗਲ ਖੁਰਦ, ਹਰਦੀਪ ਸਿੰਘ ਮਹਿਤਾ, ਬਲਾਕ ਪ੍ਰਧਾਨ ਲਲਕਾਰ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ ਰੰਧਾਵਾ, ਜਥੇ. ਸੁੱਚਾ ਸਿੰਘ, ਅਰਜਨ ਸਿੰਘ, ਦਰਸ਼ਨ ਸਿੰਘ, ਬਲਬੀਰ ਸਿੰਘ ਬੁੱਟਰ, ਸਤਨਾਮ ਸਿੰਘ ਚੂੰਗ, ਹਰਵਿੰਦਰ ਸਿੰਘ ਧਰਦਿਓ ’ਤੇ ਹੋਰ ਕਿਸਾਨ ਆਗੂ ਮੌਜੂਦ ਸਨ।
 


Babita

Content Editor

Related News