ਮੋਗਾ ਦੇ ਇਸ ਕਲਾਕਾਰ ਨੇ 'ਕਿਸਾਨੀ ਅੰਦੋਲਨ' ਨੂੰ ਸਮਰਪਿਤ ਤਿਆਰ ਕੀਤਾ ਦੁਨੀਆ ਦਾ ਸਭ ਤੋਂ ਵੱਡਾ ਝੰਡਾ
Saturday, Jan 16, 2021 - 03:56 PM (IST)
ਮੋਗਾ (ਵਿਪਨ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਲਗਾਤਾਰ ਮੋਰਚੇ 'ਤੇ ਡਟੇ ਹੋਏ ਹਨ। ਕਿਸਾਨਾਂ ਵੱਲੋਂ 26 ਜਨਵਰੀ ਨੂੰ ਇਕ ਟਰੈਕਟਰ ਮਾਰਚ ਵੀ ਕੱਢਿਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਦਲਿਤ ਵਿਦਿਆਰਥੀਆਂ ਨੂੰ 3 ਦਿਨਾਂ ਅੰਦਰ ਮਿਲੇਗਾ ਆਪਣਾ ਹੱਕ, ਸਰਕਾਰ ਨੇ ਕੀਤਾ ਵੱਡਾ ਐਲਾਨ
ਇਸੇ ਤਹਿਤ ਮੋਗਾ ਦੇ ਰਹਿਣ ਵਾਲੇ ਕਲਾਕਾਰ ਗੁਰਪ੍ਰੀਤ ਸਿੰਘ ਕੋਮਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਪਿਤ ਬਹੁਤ ਵੱਡਾ ਝੰਡਾ ਤਿਆਰ ਕੀਤਾ ਗਿਆ ਹੈ, ਜਿਸ 'ਤੇ ਸੁਨਹਿਰੀ ਅੱਖਰਾਂ ਨਾਲ ਇਸ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਦਾ ਨਾਂ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਮੋਗਾ ਤੋਂ ਹਸਤਾਖ਼ਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਸੁਰਖ਼ੀਆਂ ਬਣੀ 51 ਲੱਖ ਦੀ 'ਸਰਸਵਤੀ ਮੱਝ' 'ਤੇ ਫਿਰ ਟਿਕੀਆਂ ਸਭ ਦੀਆਂ ਨਜ਼ਰਾਂ
ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਕੋਮਲ ਨੇ ਦੱਸਿਆ ਕਿ ਇਸ ਝੰਡੇ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦੇ ਹੋਏ 26 ਜਨਵਰੀ ਤੱਕ ਦਿੱਲੀ ਪਹੁੰਚਾਇਆ ਜਾਣਾ ਹੈ। ਗੁਰਪ੍ਰੀਤ ਕੋਮਲ ਨੇ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਹੈ ਅਤੇ ਗਿੰਨੀਜ਼ ਬੁੱਕ ਆਫ ਰਿਕਾਰਡ 'ਚ ਵੀ ਉਹ ਆਪਣਾ ਨਾਂ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ : ਪਟਿਆਲਾ 'ਚ ਬਣੇਗਾ ਵਿਸ਼ਵ ਦੀ ਸਭ ਤੋਂ ਵੱਡੀ ਮੈਡਲ ਗੈਲਰੀ ਤੇ ਸਿੱਕਿਆਂ ਦਾ 'ਮਿਊਜ਼ੀਅਮ'
ਉਨ੍ਹਾਂ ਨੇ ਦੱਸਿਆ ਕਿ ਇਹ ਝੰਡਾ ਸਵਾ 27 ਮੀਟਰ ਲੰਬਾ ਹੈ। ਉਨ੍ਹਾਂ ਦੱਸਿਆ ਕਿ ਇਸ ਝੰਡੇ ਦਾ ਭਾਰ ਸਵਾ 5 ਕਿੱਲੋ ਹੈ ਅਤੇ ਝੰਡੇ 'ਚ 375 ਸੁਕੇਅਰ ਫੁੱਟ ਜਗ੍ਹਾ ਖ਼ਾਲੀ ਛੱਡੀ ਗਈ ਹੈ ਤਾਂ ਜੋ ਲੋਕ ਉੱਥੇ ਆਪਣੇ ਹਸਤਾਖ਼ਰ ਕਰਕੇ ਕਿਸਾਨ ਅੰਦੋਲਨ 'ਚ ਆਪਣਾ ਯੋਗਦਾਨ ਪਾ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਸਾਂਝੋ ਕਰੋ ਆਪਣੇ ਵਿਚਾਰ