ਕਿਸਾਨ ਪਰੇਡ ''ਤੇ ''ਜਗ ਬਾਣੀ'' ਦੀ ਵੱਡੀ ਕਵਰੇਜ਼, ਦੇਖੋ ਪੰਜ ਪੱਤਰਕਾਰ ਲਾਈਵ
Tuesday, Jan 26, 2021 - 11:09 AM (IST)
ਨਵੀਂ ਦਿੱਲੀ/ਜਲੰਧਰ : ਕੇਂਦਰ ਸਰਕਾਰ ਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਵਲੋਂ ਅੱਜ ਇਤਿਹਾਸ ਸਿਰਜਿਆ ਜਾ ਰਿਹਾ ਹੈ। ਭਾਰਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਇੰਨੀ ਵੱਡੀ ਗਿਣਤੀ ਵਿਚ ਕਿਸਾਨਾਂ ਨੇ 26 ਜਨਵਰੀ (ਗਣਤੰਤਰ ਦਿਵਸ) ਵਾਲੇ ਦਿਨ ਦੇਸ਼ ਦੀ ਰਾਜਧਾਨੀ ਵਿਚ ਟਰੈਕਟਰ ਪਰੇਡ ਕੱਢੀ ਹੋਵੇ।
ਇਹ ਵੀ ਪੜ੍ਹੋ : ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਆਖੀ ਵੱਡੀ ਗੱਲ
ਲੱਖਾਂ ਦੀ ਗਿਣਤੀ ਵਿਚ ਟਰੈਕਟਰਾਂ ’ਤੇ ਸਵਾਰ ਹੋ ਕੇ ਕਿਸਾਨਾਂ ਵਲੋਂ ਦਿੱਲੀ ਵਿਚ ਪਰੇਡ ਕੱਢੀ ਜਾ ਰਹੀ ਹੈ। ਇਸ ਕਿਸਾਨ ਅੰਦੋਲਨ ਅਤੇ ਇਸ ਇਤਿਹਾਸਕ ਪਰੇਡ ਦੀ ਪਲ-ਪਲ ਦੀ ਕਵਰੇਜ਼ ਤੁਸੀਂ ਸਭ ਤੋਂ ਪਹਿਲਾਂ ‘ਜਗ ਬਾਣੀ’ ’ਤੇ ਦੇਖ ਸਕਦੇ ਹੋ। ਕਿਸਾਨਾਂ ਦੇ ਅੰਦੋਲਨ ਨੂੰ ਨਿਰਪੱਖਤਾ ਅਤੇ ਬਾਰੀਕੀ ਨਾਲ ਦਿਖਾਉਣ ਲਈ ‘ਜਗ ਬਾਣੀ’ ਵਲੋਂ ਆਪਣੇ ਪੰਜ ਪੱਤਰਕਾਰਾਂ ਨੂੰ ਇਸ ਅੰਦੋਲਨ ’ਚ ਉਤਾਰਿਆ ਗਿਆ ਹੈ। ਵੀਡੀਓ ਵਿਚ ਤੁਸੀਂ ਕਿਸਾਨ ਅੰਦੋਲਨ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ।
ਇਹ ਵੀ ਪੜ੍ਹੋ : ਕੇਂਦਰ ਖ਼ਿਲਾਫ਼ ਚੱਲ ਰਹੇ ਅੰਦੋਲਨ 'ਤੇ ਢੱਡਰੀਆਂਵਾਲਿਆਂ ਦਾ ਵੱਡਾ ਬਿਆਨ, ਕਿਸਾਨਾਂ ਨੂੰ ਕੀਤਾ ਸੁਚੇਤ
ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।