ਕਿਸਾਨ ਜਥੇਬੰਦੀਆਂ ਨੇ ਕਰੰਟ ਨਾਲ ਮਰੇ ਕੰਬਾਇਨ ਡਰਾਈਵਰ ਦੀ ਲਾਸ਼ ਬਿਜਲੀ ਘਰ ਰੱਖ ਲਗਾਇਆ ਧਰਨਾ
Saturday, Sep 23, 2017 - 01:14 PM (IST)

ਝਬਾਲ (ਨਰਿੰਦਰ,ਲਾਲੂਘੁੰਮਣ, ਬਖਤਾਵਰ) - ਸ਼ੁੱਕਰਵਾਰ ਪਿੰਡ ਕਲੇਰ ਵਿਖੇ ਖੇਤਾਂ 'ਚ ਝੋਨਾ ਕੱਟਣ ਸਮੇਂ ਕੰਬਾਇਨ ਨਾਲ ਬਿਜਲੀ ਦੀਆਂ ਤਾਰਾਂ ਟੱਚ ਕਰਨ ਨਾਲ ਕੰਬਾਇਨ ਚਾਲਕ ਸਤਨਾਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਨੱਥੂਪੁਰਾ ਨੂੰ ਕਰੰਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ ਵਲੋਂ ਮ੍ਰਿਤਕ ਦੀ ਲਾਸ਼ ਨੂੰ ਸਰਾਏ ਅਮਾਨਤ ਖਾ ਬਿਜਲੀ ਘਰ 'ਚ ਰੱਖ ਕੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਅਣਗਿਹਲੀ ਵਰਤਣ ਕਾਰਨ ਬਿਜਲੀ ਮੁਲਾਜ਼ਮ ਖਿਲਾਫ ਕੇਸ ਦਰਜ ਕਰਨ ਅਤੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਨਗਦ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਮੌਕੇ 'ਤੇ ਡੀ. ਐੱਸ. ਪੀ. ਪਿਆਰਾ ਸਿੰਘ ਐੱਸ. ਡੀ. ਐੱਮ. ਪੱਟੀ ਸੁਰਿੰਦਰ ਸਿੰਘ, ਪਰਮਜੀਤ ਸਿੰਘ, ਨਾਇਬ ਤਹਿਸੀਲਦਾਰ ਜਗਮੋਹਨ ਸਿੰਘ ਤੇ ਥਾਣਾ ਮੁਖੀ ਸੁਖਵਿੰਦਰ ਸਿੰਘ ਪਹੁੰਚੇ ਹਨ ਜੋ ਕਿ ਮਾਮਲੇ ਨੂੰ ਹੱਲ ਕਰਨ ਲਈ ਪਰਿਵਾਰਕ ਮੈਂਬਰਾਂ ਤੇ ਕਿਸਾਨ ਸੰਘਰਸ਼ ਕਮੇਟੀ ਆਗੂਆ ਨਾਲ ਗੱਲ ਕਰ ਰਹੇ ਹਨ ਪਰ ਕਿਸਾਨ ਆਗੂ ਆਪਣੀ ਮੰਗ 'ਤੇ ਅੜੇ ਹੋਏ ਹਨ।