ਵੱਡਾ ਖ਼ੁਲਾਸਾ : ਟਿੱਕਰੀ ਸਰਹੱਦ 'ਤੇ ਭਾਬੀ ਦੇ ਇਸ਼ਕ ਨੇ ਕਤਲ ਕਰਵਾਇਆ 'ਕਿਸਾਨ', ਜਗ-ਜ਼ਾਹਰ ਹੋਈ ਕਰਤੂਤ

Tuesday, Apr 06, 2021 - 02:32 PM (IST)

ਬਹਾਦਰਗੜ੍ਹ (ਪਰਵੀਨ ਕੁਮਾਰ) : ਟਿੱਕਰੀ ਸਰਹੱਦ 'ਤੇ ਪੰਜਾਬ ਦੇ ਕਿਸਾਨ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਮ੍ਰਿਤਕ ਕਿਸਾਨ ਹਾਕਮ ਸਿੰਘ ਦਾ ਕਤਲ ਨਾਜਾਇਜ਼ ਸਬੰਧਾਂ ਦੇ ਕਾਰਨ ਕੀਤਾ ਗਿਆ ਸੀ, ਜੋ ਕਿ ਬਠਿੰਡਾ ਦਾ ਰਹਿਣ ਵਾਲਾ ਸੀ। ਇਸ ਗੱਲ ਦਾ ਖ਼ੁਲਾਸਾ ਪੁਲਸ ਦੀ ਜਾਂਚ ਦੌਰਾਨ ਹੋਇਆ ਹੈ। ਮਾਮਲੇ 'ਚ ਪੁਲਸ ਨੇ ਮੋਗਾ ਦੇ ਪਿੰਡ ਲੋਪੋ ਦੇ ਰਹਿਣ ਵਾਲੇ ਕੁਲਵੰਤ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਪੁਲਸ ਨੇ ਕੁਲਵੰਤ ਦੀ ਪ੍ਰੇਮਿਕਾ ਕਰਮਜੀਤ ਕੌਰ, ਜੋ ਕਿ ਮ੍ਰਿਤਕ ਕਿਸਾਨ ਹਾਕਮ ਸਿੰਘ ਦੀ ਭਾਬੀ ਲੱਗਦੀ ਹੈ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਲਈ ਜਾਰੀ ਹੋਈਆਂ ਨਵੀਆਂ ਹਦਾਇਤਾਂ

ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਇਸ ਕਤਲਕਾਂਡ ਦੇ ਰਹੱਸ ਤੋਂ ਪਰਦਾ ਉੱਠਿਆ ਹੈ। ਪੁਲਸ ਦੀ ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਕੁਲਵੰਤ ਅਤੇ ਮ੍ਰਿਤਕ ਕਿਸਾਨ ਹਾਕਮ ਦੀ ਭਾਬੀ ਕਰਮਜੀਤ ਕੌਰ ਵਿਚਕਾਰ ਨਾਜਾਇਜ਼ ਸਬੰਧ ਸਨ ਅਤੇ ਮ੍ਰਿਤਕ ਹਾਕਮ ਸਿੰਘ ਉਨ੍ਹਾਂ ਦੋਹਾਂ ਦੇ ਇਸ਼ਕ 'ਚ ਰੋੜਾ ਬਣਿਆ ਹੋਇਆ ਸੀ। ਇਸ ਦੇ ਚੱਲਦਿਆਂ ਮ੍ਰਿਤਕ ਦੀ ਭਾਬੀ ਕਰਮਜੀਤ ਕੌਰ ਨੇ ਆਪਣੇ ਪ੍ਰੇਮੀ ਕੁਲਵੰਤ ਨਾਲ ਮਿਲ ਕੇ ਹਾਕਮ ਦਾ ਕਤਲ ਕੀਤੇ ਜਾਣ ਦੀ ਯੋਜਨਾ ਬਣਾਈ।

ਇਹ ਵੀ ਪੜ੍ਹੋ : ਲੁਧਿਆਣਾ ਹਾਦਸਾ : ਲੈਂਟਰ ਡਿਗਣ ਕਾਰਨ ਮਲਬੇ ਹੇਠਾਂ ਦੱਬੇ 36 ਮਜ਼ਦੂਰਾਂ ਨੂੰ ਕੱਢਿਆ ਬਾਹਰ, ਇਕ ਦੀ ਮੌਤ

ਯੋਜਨਾ ਬਣਾ ਕੇ ਹਾਕਮ ਨੂੰ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਕੁਲਵੰਤ ਨਾਲ ਭੇਜਿਆ। ਦੋਸ਼ੀ ਕੁਲਵੰਤ ਅਤੇ ਮ੍ਰਿਤਕ ਹਾਕਮ ਸਿੰਘ ਪਿਛਲੇ ਡੇਢ ਮਹੀਨੇ ਤੋਂ ਟਿੱਕਰੀ ਸਰਹੱਦ 'ਤੇ ਅੰਦੋਲਨ 'ਚ ਰਹਿ ਰਹੇ ਸਨ। ਇਸ ਦੌਰਾਨ ਟਿੱਕਰੀ ਸਰਹੱਦ ਨੇੜੇ ਹੀ ਹਾਕਮ ਸਿੰਘ ਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਉਦਯੋਗਪਤੀਆਂ ਨੂੰ ਵੱਡੀ ਰਾਹਤ, ਪੰਜਾਬ ਸਰਕਾਰ ਨੇ 479 ਲਾਜ਼ਮੀ ਸ਼ਰਤਾਂ ਹਟਾਈਆਂ

ਇਸ ਤੋਂ ਬਾਅਦ ਜਦੋਂ ਪੁਲਸ ਦੀ ਜਾਂਚ ਅੱਗੇ ਵਧੀ ਤਾਂ ਮਾਮਲੇ ਦਾ ਪਰਦਾਫਾਸ਼ ਹੋਇਆ। ਮਾਮਲੇ ਦੀ ਤਹਿ ਤੱਕ ਜਾਂਦੇ ਹੋਏ ਕਤਲਕਾਂਡ ਨਾਲ ਸਬੰਧਿਤ ਸਾਰੇ ਦਸਤਾਵੇਜ਼ ਪੁਲਸ ਨੇ ਜੁਟਾਏ। ਪੁਲਸ ਨੇ ਕਰਮਜੀਤ ਕੌਰ ਨੂੰ ਪੰਜਾਬ ਤੋਂ ਅਤੇ ਕੁਲਵੰਤ ਨੂੰ ਬਹਾਦਰਗੜ੍ਹ ਰੇਲਵੇ ਸਟੇਸ਼ਨ ਨੇੜਿਓਂ ਕਾਬੂ ਕੀਤਾ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


Babita

Content Editor

Related News