ਖੇਤੀ ਕਾਨੂੰਨਾਂ ਖ਼ਿਲਾਫ਼ ਅਲਖ ਜਗਾਉਣ ਲਈ ਕੁਲਵਿੰਦਰ ਸਿੰਘ ਪਿੰਡ-ਪਿੰਡ ਦੇ ਰਿਹੈ ਹੋਕਾ
Friday, Apr 16, 2021 - 12:10 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਜ਼ਿਲੇ ਦੇ ਪਿੰਡ ਰੱਤਾ ਖੇੜਾ ਦੇ ਨੌਜਵਾਨ ਕਿਸਾਨ ਕੁਲਵਿੰਦਰ ਸਿੰਘ ’ਚ ਜਨੂਨ ਇਸ ਕਦਰ ਹਾਵੀ ਹੈ ਕਿ ਉਹ ਆਪਣੇ ਪੱਧਰ ’ਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੋਕਾਂ ਅੰਦਰ ਅਲਖ ਜਗਾਉਣ ’ਚ ਜੁਟਿਆ ਹੋਇਆ ਹੈ।
ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'
ਦਿਲਚਸਪ ਗੱਲ ਇਹ ਹੈ ਕਿ ਇਹ ਕਿਸਾਨ ਆਪਣੇ ਪੱਲਿਓਂ ਮੋਟਰਸਾਈਕਲ ’ਤੇ ਤੇਲ ਪਵਾਉਂਦਾ ਹੈ, ਜਦੋਂਕਿ ਵੱਡੀ ਗੱਲ ਇਹ ਹੈ ਕਿ ਨੌਜਵਾਨ ਪੁੱਤ ਦੇ ਬੀਮਾਰ ਹੋਣ ਦੇ ਬਾਵਜੂਦ ਵੀ ਕੁਲਵਿੰਦਰ ਕਿਸਾਨੀ ਅੰਦੋਲਨ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਿਆ, ਸਗੋਂ ਰੋਜ਼ਾਨਾ ਦਰਜਨਾਂ ਪਿੰਡਾਂ ਅੰਦਰ ਹੋਕਾ ਦੇ ਰਿਹਾ ਹੈ। ਤਿੱਖੜ ਗਰਮੀ ਦੇ ਚੱਲਦਿਆਂ ਇਹ ਨੌਜਵਾਨ ਰੋਜ਼ਾਨਾ ਸਵੇਰੇ ਆਪਣੇ ਮੋਟਰਸਾਇਕਲ ’ਤੇ ਘਰੋਂ ਨਿਕਲਦਾ ਹੈ, ਜੋ ਦਿਨ ਢਲਦੇ ਕਈ ਪਿੰਡਾਂ ਅੰਦਰ ਕਿਸਾਨੀ ਸੰਘਰਸ਼ ਪ੍ਰਤੀ ਯੋਗਦਾਨ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 4 ਮਹੀਨਿਆਂ ਤੋਂ ਇਸ ਕੰਮ ’ਚ ਜੁਟੇ ਕਿਸਾਨ ਕੁਲਵਿੰਦਰ ਸਿੰਘ ਲਈ ਸਥਾਨਕ ਪ੍ਰਸ਼ਾਸਨ ਨੇ ਕਿਸੇ ਕਿਸਮ ਦਾ ਹੀਲ੍ਹਾ ਅਜੇ ਤੱਕ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਲਾਪਤਾ ਨੌਜਵਾਨ ਦੀ ਖ਼ੇਤਾਂ ’ਚੋਂ ਮਿਲੀ ਲਾਸ਼, ਸਰੀਰ ’ਤੇ ਨਜ਼ਰ ਆਏ ਨਿਸ਼ਾਨਾਂ ਨੇ ਖੜ੍ਹੇ ਕੀਤੇ ਕਈ ਸਵਾਲ
ਹੁਣ ਤੱਕ 250 ਦੇ ਕਰੀਬ ਪਿੰਡਾਂ ’ਚ ਕਰ ਚੁੱਕੇ ਪ੍ਰਚਾਰ
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਘਰੋਂ 7:30 ਵਜੇ ਰਵਾਨਾ ਹੁੰਦਾ ਹੈ ਤੇ 7-8 ਦੇ ਕਰੀਬ ਪਿੰਡਾਂ ਅੰਦਰ ਪ੍ਰਚਾਰ ਕਰ ਕੇ ਸ਼ਾਮ ਨੂੰ 9 ਕੁ ਦੇ ਕਰੀਬ ਘਰ ਪਰਤਦਾ ਹੈ। ਹੁਣ ਤੱਕ ਲੰਬੀ, ਜਲਾਲਾਬਾਦ, ਸ੍ਰੀ ਮੁਕਤਸਰ ਸਾਹਿਬ ਹਲਕਿਆਂ ਦੇ ਕਰੀਬ 250 ਪਿੰਡਾਂ ਅੰਦਰ ਪਹੁੰਚ ਕੇ ਲੋਕਾਂ ਨੂੰ ਦਿੱਲੀ ਸੰਘਰਸ਼ ’ਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕਰ ਚੁੱਕਾ ਹੈ।
ਇਹ ਵੀ ਪੜ੍ਹੋ: ਨਸ਼ੇੜੀ ਪਤੀ ਕਾਰਨ ਪਤਨੀ ਨੇ ਛੱਡਿਆ ਸਹੁਰਾ ਘਰ, ਹੁਣ ਦੇ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ
ਪੁੱਤ ਹੈ ਗੰਭੀਰ ਬੀਮਾਰੀਆਂ ਤੋਂ ਪੀੜ੍ਹਤ
ਕੁਲਵਿੰਦਰ ਨੇ ਦੱਸਿਆ ਕਿ ਉਸਦਾ ਇਕ ਬੇਟਾ ਤੇ ਇਕ ਬੇਟੀ ਹੈ, ਜਿਸ ਵਿਚੋਂ ਉਸਦਾ ਬੇਟਾ ਇਸ ਸਮੇਂ ਗੰਭੀਰ ਬੀਮਾਰੀਆਂ ਤੋਂ ਪੀੜ੍ਹਤ ਚੱਲ ਰਿਹਾ ਹੈ। ਉਸਦਾ ਬੇਟਾ, ਜਿਸਨੂੰ ਕੁਝ ਸਮਾਂ ਪਹਿਲਾਂ ਕਰੰਟ ਲੱਗ ਗਿਆ ਸੀ, ਜਿਸ ਕਰ ਕੇ ਉਸਦੇ ਸਿਰ ’ਤੇ ਗੰਭੀਰ ਸੱਟਾਂ ਵੱਜੀਆਂ ਸਨ, ਜਿਸ ਕਾਰਣ ਉਸਦੇ ਪੁੱਤਰ ਨੂੰ ਦੌਰੇ ਪੈਣ ਦੀ ਸਮੱਸਿਆ ਬਣ ਗਈ ਹੈ।