ਕਾਲਾਝਾੜ ਟੋਲ ਪਲਾਜ਼ਾ ਧਰਨੇ 'ਚੋਂ ਵਾਪਸ ਪਰਤਦੇ ਸਮੇਂ ਕਿਸਾਨ ਦੀ ਮੌਤ

Saturday, Sep 11, 2021 - 07:48 PM (IST)

ਕਾਲਾਝਾੜ ਟੋਲ ਪਲਾਜ਼ਾ ਧਰਨੇ 'ਚੋਂ ਵਾਪਸ ਪਰਤਦੇ ਸਮੇਂ ਕਿਸਾਨ ਦੀ ਮੌਤ

ਭਵਾਨੀਗੜ੍ਹ  (ਵਿਕਾਸ) : ਖ਼ੇਤੀ ਕਾਨੂੰਨਾਂ ਖ਼ਿਲਾਫ਼ ਕਾਲਾਝਾੜ ਟੋਲ ਪਲਾਜ਼ਾ ’ਤੇ ਕਿਸਾਨਾਂ ਦੇ ਚੱਲ ਰਹੇ ਪੱਕੇ ਮੋਰਚੇ ’ਚ ਕਿਸਾਨ ਔਰਤਾਂ ਨੂੰ ਟਰੈਕਟਰ ਟਰਾਲੀ ’ਚ ਲਿਆਉਣ ਅਤੇ ਛੱਡਣ ਦੀ ਸੇਵਾ ਨਿਭਾਉਂਦੇ ਹੋਏ ਅੱਜ 60 ਸਾਲਾ ਕਿਸਾਨ ਬਲਵਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਰਾਜਪੁਰਾ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਕਿਸਾਨ ਬਲਵਿੰਦਰ ਸਿੰਘ ਰੋਜ਼ਾਨਾ ਪਿੰਡ ’ਚੋਂ ਟਰੈਕਟਰ ਟਰਾਲੀ ’ਚ ਕਿਸਾਨ ਔਰਤਾਂ ਨੂੰ ਕਾਲਾਝਾੜ ਟੋਲ ਪਲਾਜ਼ਾ ਵਿਖੇ ਜਥੇਬੰਦੀ ਦੀ ਅਗਵਾਈ ’ਚ ਚੱਲ ਰਹੇ ਪੱਕੇ ਧਰਨੇ ’ਚ ਲੈ ਕੇ ਆਉਂਦਾ ਸੀ ਅਤੇ ਵਾਪਸ ਵੀ ਛੱਡਦਾ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਕਾਂਗਰਸ ਸਰਕਾਰ ਤੇ ਵਿਰੋਧੀ ਧਿਰਾਂ ਦੀ ਸੋਚੀ-ਸਮਝੀ ਸਾਜਿਸ਼ : ਅਸ਼ਵਨੀ ਸ਼ਰਮਾ

ਅੱਜ ਸ਼ਨਿੱਚਰਵਾਰ ਨੂੰ ਟਰੈਕਟਰ ’ਤੇ ਪਿੰਡ ਵਾਪਸ ਜਾਂਦੇ ਹੋਏ ਬਲਵਿੰਦਰ ਸਿੰਘ ਦੀ ਸਿਹਤ ਖਰਾਬ ਹੋ ਜਾਣ ਕਾਰਨ ਉਸਦੀ ਮੌਤ ਹੋ ਗਈ। ਕਾਲਾਝਾੜ ਨੇ ਦੱਸਿਆ ਕਿ ਬਲਵਿੰਦਰ ਸਿੰਘ ਕੋਲ ਕਰੀਬ 7 ਏਕੜ ਜ਼ਮੀਨ ਸੀ ਅਤੇ ਉਸਦੇ 10 ਲੱਖ ਰੁਪਏ ਦਾ ਸਰਕਾਰੀ ਕਰਜ਼ਾ ਸਿਰ ਚੜਿਆ ਹੋਇਆ ਸੀ। ਉਨ੍ਹਾਂ ਦੀ ਜਥੇਬੰਦੀ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਸਾਰਾ ਕਰਜਾ ਮੁਆਫ਼ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕਰਦੀ ਹੈ। 

ਇਹ ਵੀ ਪੜ੍ਹੋ : ਤਲਵੰਡੀ ਸਾਬੋ ਦੇ ਖੇਤਾਂ ’ਚੋਂ ਅਣਪਛਾਤੀ ਲਾਸ਼ ਮਿਲਣ ਨਾਲ ਫੈਲੀ ਸਨਸਨੀ  

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
 


author

Anuradha

Content Editor

Related News