ਕਿਸਾਨ ਕਰਜ਼ ਮੁਆਫੀ ''ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ! (ਵੀਡੀਓ)
Monday, Jan 07, 2019 - 10:08 AM (IST)
ਮਾਨਸਾ (ਅਮਰਜੀਤ)— ਕਿਸਾਨ ਕਰਜ਼ ਮੁਆਫੀ 'ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਰਕਾਰ ਦੇ ਖਜ਼ਾਨੇ ਦੀ ਹਾਲਤ ਨੂੰ ਦਰਸਾਉਂਦਾ ਵੱਡਾ ਬਿਆਨ ਦਿੱਤਾ ਹੈ। ਮਾਨਸਾ ਵਿਖੇ ਇਕ ਸਕੂਲ ਦੇ ਸਮਾਗਮ 'ਚ ਸ਼ਿਰਕਤ ਕਰਨ ਤੋਂ ਬਾਅਦ ਰੰਧਾਵਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਪੂਰਾ ਕਰਜ਼ ਮੁਆਫ ਨਹੀਂ ਕਰ ਸਕਦੀ ਪਰ ਹਾਂ 2 ਲੱਖ ਤੱਕ ਦੇ ਵਾਅਦੇ 'ਤੇ ਸਰਕਾਰ ਕਾਇਮ ਹੈ।
ਸਰਕਾਰ ਭਾਂਵੇ ਕਿਸਾਨ ਕਰਜ਼ ਮੁਆਫੀ 'ਤੇ ਆਪਣੀ ਪਿੱਠ ਥਪਥਪਾ ਰਹੀ ਹੈ ਪਰ ਕਈ ਕਿਸਾਨ ਤੇ ਵਿਰੋਧੀ ਸਰਕਾਰ ਦੀ ਕੋਸ਼ਿਸ਼ ਨੂੰ ਧੋਖਾ ਦੱਸ ਰਹੇ ਹਨ।