ਦੁਖ਼ਦ ਖ਼ਬਰ : ''ਰੇਲ ਰੋਕੋ ਅੰਦੋਲਨ'' ''ਚ ਹਿੱਸਾ ਲੈਣ ਵਾਲੇ ਕਿਸਾਨ ਦੀ ਕੜਾਕੇ ਦੀ ਠੰਡ ਕਾਰਨ ਮੌਤ
Tuesday, Dec 21, 2021 - 09:05 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਜਲੰਧਰ-ਪਠਾਨਕੋਟ ਰੇਲ ਮਾਰਗ ਜਾਮ ਕਰਕੇ ਟਾਂਡਾ ਰੇਲਵੇ ਸਟੇਸ਼ਨ ਨਜ਼ਦੀਕ ਟਰੈਕ 'ਤੇ ਲਾਏ ਗਏ ਪੱਕੇ ਮੋਰਚੇ ਦੌਰਾਨ ਕੜਾਕੇ ਦੀ ਠੰਡ ਦੇ ਚੱਲਦਿਆਂ ਬੀਤੀ ਰਾਤ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਰਤਨ ਸਿੰਘ (58) ਪੁੱਤਰ ਖਜਾਨਾ ਲਾਡੋਭਾਣਾ (ਬਟਾਲਾ) ਗੁਰਦਾਸਪੁਰ ਦੇ ਰੂਪ ਵਿੱਚ ਹੋਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ FIR ਦਰਜ
ਜਾਣਕਾਰੀ ਮੁਤਾਬਕ ਕਿਸਾਨ ਜੱਥੇਬੰਦੀ ਵੱਲੋਂ 20 ਦਸੰਬਰ ਨੂੰ ਰੇਲਵੇ ਟਰੈਕ 'ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਸੀ ਅਤੇ ਰਤਨ ਸਿੰਘ ਵੀ ਆਪਣੇ ਸਾਥੀ ਕਿਸਾਨਾਂ ਨਾਲ ਧਰਨੇ ਵਿੱਚ ਬੀਤੀ ਰਾਤ ਵੀ ਡਟਿਆ ਹੋਇਆ ਸੀ। ਉਹ ਆਪਣੀ ਟਰਾਲੀ ਵਿੱਚ ਮੌਜੂਦ ਸੀ, ਜਿੱਥੇ ਉਸ ਦੀ ਅਚਾਨਕ ਹਾਲਤ ਵਿਗੜੀ ਅਤੇ ਉਸ ਦੀ ਮੌਤ ਹੋ ਗਈ। ਕਿਸਾਨ ਜੱਥੇਬੰਦੀ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੂਤਾਲਾ, ਪਰਮਜੀਤ ਸਿੰਘ ਭੁੱਲਾ, ਗੁਰਪ੍ਰੀਤ ਸਿੰਘ ਖ਼ਾਨਪੁਰ ਅਤੇ ਕੁਲਦੀਪ ਸਿੰਘ ਬੇਗੋਵਾਲ ਨੇ ਆਖਿਆ ਕਿ ਰਤਨ ਸਿੰਘ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਇਆ ਹੈ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਤੇ 'ਸੁਨੀਲ ਜਾਖੜ' ਦਾ ਵੱਡਾ ਬਿਆਨ, ਦੱਸਿਆ-ਮੁਲਜ਼ਮ ਨੂੰ ਫੜ੍ਹਨ ਮਗਰੋਂ ਕੀ ਕੀਤਾ ਜਾਵੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ