ਅਮਰੀਕਾ ਤੋਂ ਆਈ ਬੁਰੀ ਖ਼ਬਰ, ਸੜਕ ਹਾਦਸੇ ਦੌਰਾਨ ਪੰਜਾਬੀ ਕਿਸਾਨ ਦੀ ਮੌਤ

Wednesday, Jan 20, 2021 - 02:07 PM (IST)

ਅਮਰੀਕਾ ਤੋਂ ਆਈ ਬੁਰੀ ਖ਼ਬਰ, ਸੜਕ ਹਾਦਸੇ ਦੌਰਾਨ ਪੰਜਾਬੀ ਕਿਸਾਨ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜੇ ਬੁਰਜ ਕੱਚਾ ਦੇ ਵਾਸੀ ਤੇ ਅਮਰੀਕਾ ਵਿਖੇ ਰਹਿੰਦੇ ਗੁਰਨਾਮ ਸਿੰਘ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਨਾਮ ਸਿੰਘ ਆਪਣੀ ਕਾਰ ’ਤੇ ਕੈਲੇਫ਼ੋਰਨੀਆ ਦੇ ਸ਼ਹਿਰ ਫਰੈਸਨੋ ਵਿਖੇ ਜਾ ਰਹੇ ਸੀ ਕਿ ਲਾਲ ਬੱਤੀ ਵਾਲੇ ਚੌਂਕ ’ਚ ਉਨ੍ਹਾਂ ਦੀ ਕਾਰ ਇਕ ਦੂਜੀ ਕਾਰ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ : ਸਪਰਿਟ ਸੁੱਟ ਕੇ ਪਤੀ ਨੂੰ ਸਾੜਨ ਵਾਲੀ ਪਤਨੀ ਗ੍ਰਿਫ਼ਤ 'ਚੋਂ ਬਾਹਰ, ਪੀੜਤ ਨੇ ਸੁਣਾਈ ਲੂੰ-ਕੰਡੇ ਖੜ੍ਹੇ ਕਰਦੀ ਆਪ-ਬੀਤੀ

ਇਸ ਦਰਦਨਾਕ ਹਾਦਸੇ ਦੌਰਾਨ ਗੁਰਨਾਮ ਸਿੰਘ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਗੁਰਨਾਮ ਸਿੰਘ ਇੱਕ ਸੇਵਾਮੁਕਤ ਅਧਿਆਪਕ ਸਨ ਅਤੇ ਬੁਰਜ ਕੱਚਾ ਵਿਖੇ ਖੇਤੀਬਾੜੀ ਵੀ ਕਰਦੇ ਰਹੇ ਪਰ ਹੁਣ ਕੁੱਝ ਸਮੇਂ ਤੋਂ ਅਮਰੀਕਾ ਵਿਖੇ ਆਪਣੇ ਪੁੱਤਰ ਪਰਮਿੰਦਰ ਸਿੰਘ ਰੋਮੀ ਕੋਲ ਰਹਿ ਰਹੇ ਸਨ।

ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਗਰੀਬ ਪਰਿਵਾਰ 'ਤੇ ਵਰ੍ਹਿਆ ਕਹਿਰ, ਝੁੱਗੀ 'ਤੇ ਪਲਟਿਆ ਬੱਜਰੀ ਨਾਲ ਭਰਿਆ ਟਿੱਪਰ

ਉਨ੍ਹਾਂ ਦਾ ਇਕ ਪੁੱਤਰ ਧਰਮਿੰਦਰ ਸਿੰਘ ਸ਼ੈਰੀ ਬੁਰਜ ਕੱਚਾ ਵਿਖੇ ਰਹਿੰਦਾ ਹੈ। ਗੁਰਨਾਮ ਸਿੰਘ ਦਾ ਅੰਤਿਮ ਸੰਸਕਾਰ 30 ਜਨਵਰੀ ਨੂੰ ਅਮਰੀਕਾ ਵਿਖੇ ਹੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੱਧੀਂ ਰਾਤੀਂ ਅੰਦਰ ਵੜਿਆ ਨੌਜਵਾਨ, ਖੁਫ਼ੀਆ ਏਜੰਸੀਆਂ ਦੀ ਵਧੀ ਚਿੰਤਾ

ਇੱਥੇ ਇਹ ਦੱਸ ਦੇਈਏ ਕਿ ਅਮਰੀਕਾ ’ਚ ਰਹਿੰਦਾ ਗੁਰਨਾਮ ਸਿੰਘ ਦਾ ਪੁੱਤਰ ਪਰਮਿੰਦਰ ਸਿੰਘ ਰੋਮੀ ਮਾਛੀਵਾੜਾ ਇਲਾਕੇ ਦੇ ਸਮਾਜ ਸੇਵੀ ਕਾਰਜਾਂ ਅਤੇ ਖੇਡ ਟੂਰਨਾਮੈਂਟ 'ਚ ਆਪਣਾ ਅਹਿਮ ਯੋਗਦਾਨ ਪਾਉਂਦਾ ਹੈ। ਗੁਰਨਾਮ ਸਿੰਘ ਦੀ ਮੌਤ ਕਾਰਨ ਪੂਰੇ ਪਿੰਡ ’ਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


author

Babita

Content Editor

Related News