ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਕਿਸਾਨ ਦੀ ਅਚਾਨਕ ਮੌਤ

Thursday, Jan 28, 2021 - 10:35 AM (IST)

ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਕਿਸਾਨ ਦੀ ਅਚਾਨਕ ਮੌਤ

ਦੇਵੀਗੜ੍ਹ (ਭੁਪਿੰਦਰ) : ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਗਏ ਦੇਵੀਗੜ੍ਹ ਇਲਾਕੇ ਦੇ ਕਿਸਾਨ ਬਹਾਦਰ ਸਿੰਘ ਪੁੱਤਰ ਤੇਜਾ ਸਿੰਘ ਦੀ ਬੀਤੇ ਦਿਨ ਬੀਮਾਰੀ ਦੌਰਾਨ ਮੌਤ ਹੋ ਗਈ। ਡੇਰਾ ਅਲੀਪੁਰ ਵਜ਼ੀਰ ਸਾਹਿਬ ਦੇ ਸਤਨਾਮ ਸਿੰਘ ਨੇ ਦੱਸਿਆ ਕਿ ਬਹਾਦਰ ਸਿੰਘ ਸਿੰਘੂ ਬਾਰਡਰ ’ਤੇ ਕਿਸਾਨ ਸੰਘਰਸ਼ ਦੌਰਾਨ ਇਕ ਹਫ਼ਤਾ ਰਹੇ ਪਰ ਬੀਮਾਰ ਹੋਣ ਕਾਰਣ ਪਿੰਡ ਪਰਤ ਆਏ ਸਨ।

ਬੀਮਾਰ ਹੋਣ ਕਾਰਣ ਉਨ੍ਹਾਂ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਜਾਂਦੇ ਸਮੇਂ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। 
 


author

Babita

Content Editor

Related News