ਦਿੱਲੀ ਅੰਦੋਲਨ ਦਰਮਿਆਨ ਆਈ ਬੁਰੀ ਖ਼ਬਰ, ਧਰਨੇ ਤੋਂ ਪਰਤੇ ਕਿਸਾਨ ਦੀ ਮੌਤ

01/18/2021 9:46:18 AM

ਪਟਿਆਲਾ (ਜੋਸਨ) : ਪਿਛਲੇ ਦਿਨੀਂ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਧਰਨੇ ਤੋਂ ਵਾਪਸ ਪਰਤੇ ਹਲਕਾ ਸਮਾਣਾ ਦੇ ਪਿੰਡ ਤਰੈਂ ਦੇ ਵਾਸੀ ਕਿਸਾਨ ਜੋਗਿੰਦਰ ਸਿੰਘ ਨੰਬਰਦਾਰ (65) ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : JEE Main ਦੀ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ, ਫਾਰਮ ਭਰਨ ਦੀ ਤਾਰੀਖ਼ 'ਚ ਹੋਇਆ ਵਾਧਾ

ਮ੍ਰਿਤਕ ਕਿਸਾਨ ਦੇ ਭਰਾ ਇੰਦਰਜੀਤ ਸਿੰਘ ਸੀਨੀਅਰ ਮੈਨੇਜਰ ਸਹਿਕਾਰੀ ਬੈਂਕ ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਸ਼ਾਮਲ ਸੀ। ਜਦੋਂ ਜੋਗਿੰਦਰ ਸਿੰਘ ਦੀ ਸਿਹਤ ਵਿਗੜੀ ਤਾਂ ਉਹ ਉਨ੍ਹਾਂ ਨੂੰ ਲੈ ਕੇ ਪਿੰਡ ਵਾਪਸ ਪਰਤ ਆਏ। ਪਿੰਡ ਆ ਕੇ ਵੀ ਉਨ੍ਹਾਂ ਦੀ ਹਾਲਤ ਜ਼ਿਆਦਾ ਖਰਾਬ ਰਹੀ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲੀ ਬੱਚਿਆਂ ਲਈ ਬੰਦ ਹੋਈ ਇਹ ਸਹੂਲਤ, ਸਿਰਫ ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ 'ਮਿਡ-ਡੇਅ-ਮੀਲ'

ਦੱਸਣਯੋਗ ਹੈ ਕਿ ਕਿਸਾਨ ਜੋਗਿੰਦਰ ਸਿੰਘ ਕੋਲ ਢਾਈ ਏਕੜ ਜ਼ਮੀਨ ਸੀ, ਜਿਸ ਕਾਰਨ ਉਹ ਵੀ ਕਿਸਾਨੀ ਅੰਦੋਲਨ ’ਚ ਸ਼ਾਮਲ ਹੋਏ ਸਨ। ਉਹ ਆਪਣੇ ਪਿੱਛੇ ਤਿੰਨ ਪੁੱਤਰ ਅਤੇ ਇੱਕ ਧੀ ਨੂੰ ਛੱਡ ਗਏ ਹਨ, ਜੋ ਕਿ ਕਿਸਾਨੀ ਖਿੱਤੇ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਨਿਗਮ ਚੋਣਾਂ ਨੂੰ ਲੈ ਕੇ 'ਧਰਮਸੋਤ' ਦਾ ਸੁਖਬੀਰ 'ਤੇ ਪਲਟਵਾਰ, ਸੁਣਾਈਆਂ ਖ਼ਰੀਆਂ-ਖ਼ਰੀਆਂ

ਇਸ ਮੌਕੇ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ, ਮਾਰਕਿਟ ਕਮੇਟੀ ਡਕਾਲਾ ਦੇ ਚੇਅਰਮੈਨ ਮਦਨਜੀਤ ਸਿੰਘ ਡਕਾਲਾ, ਅਜਨੀਸ਼ ਕੁਮਾਰ ਚੇਅਰਮੈਨ ਪੰਜਾਬ ਸਟੇਟ ਕੋ-ਆਪਰੇਟਿਵ ਇੰਪਲਾਇਜ਼ ਫੈੱਡਰੇਸ਼ਨ ਪੰਜਾਬ, ਨੰਬਰਦਾਰ ਦਰਸ਼ਨ ਸਿੰਘ ਕੈਨੇਡਾ, ਬਲਾਕ ਸੰਮਤੀ ਪਟਿਆਲਾ ਦੇ ਚੇਅਰਮੈਨ ਤਰਸੇਮ ਸਿੰਘ ਝੰਡੀ, ਸਰਪੰਚ ਸ਼ਿਵ ਕੁਮਾਰ ਤਰੈਂ, ਸਰਪੰਚ ਬਲਵਿੰਦਰ ਸਿੰਘ ਡਕਾਲਾ, ਬੰਤ ਸਿੰਘ ਝੰਡੀ ਰਿਟਾ. ਇਨਕਮ ਟੈਕਸ ਅਫ਼ਸਰ, ਮੈਂਬਰ ਪੰਚਾਇਤ ਸੋਮੀ ਸਿੰਘ ਤਰੈਂ, ਬਲਵਿੰਦਰ ਸਿੰਘ ਬਿੱਲੂ ਆਦਿ ਨੇ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ।
ਨੋਟ : ਦਿੱਲੀ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ਬਾਰੇ ਤੁਹਾਡੀ ਕੀ ਹੈ ਰਾਏ


Babita

Content Editor

Related News