ਆਰਥਿਕ ਤੰਗੀ ਦੇ ਦੈਂਤ ਨੇ ਨਿਗਲਿਆ ਕਿਸਾਨ

Friday, Aug 16, 2019 - 06:30 PM (IST)

ਆਰਥਿਕ ਤੰਗੀ ਦੇ ਦੈਂਤ ਨੇ ਨਿਗਲਿਆ ਕਿਸਾਨ

ਧਨੌਲਾ (ਰਵਿੰਦਰ) : ਪਿੰਡ ਹਰੀਗੜ੍ਹ ਵਿਖੇ ਇਕ ਕਿਸਾਨ ਨੇ ਆਰਥਿਕ ਤੰਗੀ ਕਾਰਨ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਾਲਾ ਸਿੰਘ ਪੁੱਤਰ ਜ਼ੋਰਾ ਸਿੰਘ ਨੇ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਸਖਤ ਮਿਹਨਤ ਕਰਦਿਆਂ ਆਪਣੀ ਅੱਧਾ ਕਿੱਲਾ ਜ਼ਮੀਨ ਗਹਿਣੇ ਰੱਖ ਕੇ ਬੱਕਰੀਆਂ ਚਾਰਣ ਦਾ ਕੰਮ ਸ਼ੁਰੂ ਕੀਤਾ, ਜਿਸ ਧੰਦੇ 'ਚ ਉਸ ਨੂੰ ਘਾਟਾ ਪੈ ਗਿਆ। ਇਸ ਤੋਂ ਬਾਅਦ ਉਸ ਨੇ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਨੀ ਸ਼ੁਰੂ ਕੀਤੀ।

ਇਸ ਖੇਤੀ ਧੰਦੇ 'ਚ ਉਸਦੇ ਸਿਰ ਦੋ ਲੱਖ ਰੁਪਏ ਤੋਂ ਉੱਪਰ ਦਾ ਕਰਜ਼ਾ ਚੜ੍ਹ ਗਿਆ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਆਪਣੇ ਖੇਤ 'ਚ ਪਈ ਜ਼ਹਿਰੀਲੀ ਵਸਤੂ ਪੀ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਕਿਸਾਨ ਆਪਣੇ ਪਿੱਛੇ ਪਤਨੀ ਸਰਬਜੀਤ ਕੌਰ ਅਤੇ ਧੀ ਪਰਮਿੰਦਰ ਕੌਰ ਨੂੰ ਛੱਡ ਗਿਆ ਹੈ, ਜਿਨ੍ਹਾਂ ਦੇ ਘਰ ਰੋਟੀ ਕਮਾ ਕੇ ਦੇਣ ਵਾਲਾ ਕੋਈ ਮੈਂਬਰ ਨਹੀਂ ਰਿਹਾ।


author

Gurminder Singh

Content Editor

Related News