ਖੇਤ ''ਚ ਕੰਮ ਕਰਦੇ ਕਿਸਾਨ ਦੀ ਮੌਤ
Friday, Feb 09, 2018 - 01:09 PM (IST)

ਬੁਢਲਾਡਾ (ਬਾਂਸਲ) : ਬੁਢਲਾਡਾ ਨਜ਼ਦੀਕ ਪਿੰਡ ਕੁਲਾਣਾ ਵਿਖੇ ਖੇਤ 'ਚ ਕੰਮ ਕਰਦੇ ਕਿਸਾਨ ਦੀ ਪੈਰ ਫਿਸਲਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪਿੰਡ ਦੇ ਆਗੂ ਅਮਰਜੀਤ ਸਿੰਘ ਕੁਲਾਣਾ ਨੇ ਦੱਸਿਆ ਕਿ ਨਾਇਬ ਸਿੰਘ (45) ਪੁੱਤਰ ਗੁਰਦਿਆਲ ਸਿੰਘ ਖੇਤ 'ਚ ਕੰਮ ਕਰ ਰਿਹਾ ਸੀ। ਫਸਲ 'ਚ ਪਾਣੀ ਖੜ੍ਹਾ ਹੋਣ ਕਾਰਨ ਉਸਦਾ ਪੈਰ ਫਿਸਲ ਗਿਆ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਪਿੰਡ ਦੀ ਪੰਚਾਇਤ ਨੇ ਡਿਪਟੀ ਕਮਿਸ਼ਨਰ ਮਾਨਸਾ ਅਤੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।