ਕਿਸਾਨ ਮੋਰਚੇ ਦੌਰਾਨ ਇਕ ਹੋਰ ਬੁਰੀ ਖ਼ਬਰ, ਪਿੰਡ ਰਾਮਨਿਵਾਸ ਦੇ ਕਿਸਾਨ ਨੇ ਤੋੜਿਆ ਦਮ

Wednesday, Jan 27, 2021 - 05:49 PM (IST)

ਕਿਸਾਨ ਮੋਰਚੇ ਦੌਰਾਨ ਇਕ ਹੋਰ ਬੁਰੀ ਖ਼ਬਰ, ਪਿੰਡ ਰਾਮਨਿਵਾਸ ਦੇ ਕਿਸਾਨ ਨੇ ਤੋੜਿਆ ਦਮ

ਬਾਲਿਆਂਵਾਲੀ (ਸ਼ੇਖਰ) : ਨੇੜਲੇ ਪਿੰਡ ਰਾਮਨਿਵਾਸ ਦੇ ਇਕ ਕਿਸਾਨ ਦੀ ਅੱਜ ਸਵੇਰੇ ਦਿੱਲੀ ਮੋਰਚੇ ਤੋਂ ਵਾਪਿਸ ਪਿੰਡ ਪਹੁੰਚਦਿਆਂ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸਰਪੰਚ ਨਾਇਬ ਸਿੰਘ ਅਤੇ ਜਸਵਿੰਦਰ ਸਿੰਘ ਸਾਬਕਾ ਮੈਂਬਰ ਨੇ ਦੱਸਿਆ ਕਿ ਨੈਬ ਸਿੰਘ ਪੁੱਤਰ ਤੋਤਾ ਸਿੰਘ (38) ਭਾਰਤੀ ਕਿਸਾਨ ਯੂਨੀਅਨ ਦੇ ਸਰਗਰਮ ਮੈਂਬਰ ਸਨ ਅਤੇ ਦਿੱਲੀ ਕਿਸਾਨ ਮੋਰਚੇ ਵਿਚ ਡਟਵੀਂ ਸ਼ਮੂਲੀਅਤ ਕਰ ਰਹੇ ਸਨ। ਬੀਤੇ ਕੁਝ ਦਿਨਾਂ ਤੋਂ ਉਹ ਬੀਮਾਰ ਸਨ ਅਤੇ ਦਿੱਲੀ ਮੋਰਚੇ ਵਿਚ ਹੀ ਦਵਾਈਆਂ ਲੈ ਕੇ ਗੁਜਾਰਾ ਕਰ ਰਹੇ ਸਨ।

ਇਹ ਵੀ ਪੜ੍ਹੋ : ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਹੋਇਆ ਸੌਦਾ, ਜਲਦੀ ਬਾਹਰ ਆਵੇਗਾ

ਕੱਲ੍ਹ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਹਿੱਸਾ ਲੈ ਕੇ ਅੱਜ ਸਵੇਰੇ ਵਾਪਸ ਪਿੰਡ ਪਹੁੰਚਣ ਸਾਰ ਹੀ ਉਨ੍ਹਾਂ ਦੀ ਮੌਤ ਹੋ ਗਈ। ਭਾਕਿਯੂ ਦੇ ਆਗੂ ਮੋਠੂ ਸਿੰਘ ਕੋਟੜਾ ਨੇ ਪ੍ਰਸ਼ਾਸਨ ਪਾਸੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ 10 ਲੱਖ ਰੁਪਏ, ਇਕ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਮੰਗਾਂ ਮੰਨੇ ਜਾਣ ਤੱਕ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਿੰਘੂ ਦੀ ਸਟੇਜ ਤੋਂ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਖ਼ਿਲਾਫ਼ ਉੱਠੀ ਆਵਾਜ਼, ਦੇਖੋ ਲਾਈਵ


author

Gurminder Singh

Content Editor

Related News