Punjab: ''ਗੰਦੇ ਕੰਮਾਂ'' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...
Tuesday, Feb 18, 2025 - 01:41 PM (IST)

ਲੁਧਿਆਣਾ (ਰਾਜ)- ਹੰਬੜਾਂ ਰੋਡ ਦੇ ਸਭ ਤੋਂ ਪਾਸ਼ ਇਲਾਕੇ ਅਲਟੋਸ ਨਗਰ ਨੂੰ ਇਕ ਫਾਰਮ ਹਾਊਸ ਨੇ ਬਦਨਾਮ ਕਰ ਦਿੱਤਾ ਹੈ। ਇਹ ਫਾਰਮ ਹਾਊਸ ਅਸ਼ਲੀਲਤਾ ਦਾ ਅੱਡਾ ਬਣਦਾ ਜਾ ਰਿਹਾ ਹੈ। ਫਾਰਮ ਹਾਊਸ ਦੇ ਅੰਦਰ ਹਰ ਗੈਰ-ਕਾਨੂੰਨੀ ਕੰਮ ਧੜੱਲੇ ਨਾਲ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਵੱਡੇ ਘਰਾਣਿਆਂ ਦੇ ਰਈਸਜ਼ਾਦੇ ਇਸ ਫਾਰਮ ਹਾਊਸ ’ਚ ਸ਼ਰਾਬ-ਸ਼ਬਾਬ ਅਤੇ ਮਹਿੰਗੇ ਹੁੱਕਿਆਂ ਦੇ ਛੱਲਿਆਂ ਦਾ ਮਜ਼ਾ ਉਠਾਉਂਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਫਾਰਮ ਹਾਊਸ ਦੇ ਬਾਹਰ ਕਿਸੇ ਤਰ੍ਹਾਂ ਦਾ ਕੋਈ ਬੋਰਡ ਨਹੀਂ ਹੈ। ਇਸ ਲਈ ਹੁਣ ਤੱਕ ਇਹ ਪੁਲਸ ਦੀ ਨਜ਼ਰ ਤੋਂ ਲੁਕਿਆ ਹੋਇਆ ਹੈ।
ਅਸਲ ’ਚ ਇਹ ਫਾਰਮ ਹਾਊਸ ਹੰਬੜਾਂ ਰੋਡ ਸਥਿਤ ਅਲਟੋਸ ਨਗਰ ’ਚ ਹੈ। ਇਸ ਫਾਰਮ ਹਾਊਸ ’ਚ ਤਕਰੀਬਨ ਗੈਰ-ਕਾਨੂੰਨੀ ਕੰਮ ਹੁੰਦੇ ਹਨ। ਅੰਦਰ ਬਿਨਾਂ ਪਰਮਿਟ ਅਤੇ ਪ੍ਰਮਿਸ਼ਨ ਦੇ ਮਹਿੰਗੀ ਸ਼ਰਾਬ ਪਿਲਾਈ ਜਾਂਦੀ ਹੈ ਅਤੇ ਹੁੱਕਾ ਵੀ ਅੰਦਰ ਹੀ ਦਿੱਤਾ ਜਾਂਦਾ ਹੈ। ਫਾਰਮ ਹਾਊਸ ’ਚ ਵੱਖ-ਵੱਖ ਕਮਰੇ ਬਣੇ ਹੋਏ ਹਨ, ਜੋ ਨੌਜਵਾਨਾਂ ਨੂੰ ਘੰਟਿਆਂ ਦੇ ਹਿਸਾਬ ਨਾਲ ਕਿਰਾਏ ’ਤੇ ਦਿੱਤੇ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਇਨ੍ਹਾਂ ਕਮਰਿਆਂ ’ਚ ਦੇਹ ਵਪਾਰ ਵੀ ਕਰਵਾਇਆ ਜਾਂਦਾ ਹੈ ਅਤੇ ਪ੍ਰੇਮੀ ਜੋੜਿਆਂ ਨੂੰ ਵੀ ਕਮਰੇ ਦਿੱਤੇ ਜਾਂਦੇ ਹਨ। ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਦੇ ਲਈ ਗਾਹਕਾਂ ਦੀਆਂ ਗੱਡੀਆਂ ਵੀ ਅੰਦਰ ਪਾਰਕ ਕਰਵਾਈਆਂ ਜਾਂਦੀਆਂ ਹਨ। ਇਲਾਕੇ ਵਾਲੇ ਵੀ ਇਸ ਤੋਂ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਨੇ ਪੁਲਸ ਨੂੰ ਗੁਹਾਰ ਲਗਾਈ ਹੈ ਕਿ ਇਸ ’ਤੇ ਕਾਰਵਾਈ ਕੀਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8