ਹਿਮੇਸ਼ ਰੇਸ਼ਮੀਆਂ ਨੇ ਕੀਤੀ ਸੀ ਰੱਜ ਕੇ ਤਾਰੀਫ਼, ਇਸ ਬੱਚੀ ਦੀ ਆਵਾਜ਼ ਸੁਣ ਤੁਸੀਂ ਵੀ ਕਹੋਗੇ ਵਾਹ-ਵਾਹ (ਵੀਡੀਓ)

04/23/2021 11:35:50 AM

ਫਰੀਦਕੋਟ (ਜਗਤਾਰ): ਕਹਿੰਦੇ ਹਨ ਕਿ ਪ੍ਰਮਾਤਮਾ ਸਭ ਨੂੰ ਕਿਸੇ ਨਾਂ ਕਿਸੇ ਕਲਾ ਨਾਲ ਨਵਾਜਦਾ ਹੈ ਅਤੇ ਅਜਿਹੀ ਹੀ ਕਲਾ ਦੀ ਧਨੀ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਸਨੰਦੀ ਦੀ ਨਵਪ੍ਰੀਤ ਕੌਰ ਹੈ। ਨਵਪ੍ਰੀਤ ਕੌਰ ਜੋ 10ਵੀਂ ਜਮਾਤ ਦੀ ਵਿਦਿਅਰਥਣ ਹੈ, ਉਸ ਦੀ ਆਵਾਜ਼ ਬਾ-ਕਮਾਲ ਹੈ। ਉਸ ਦੀ ਆਵਾਜ਼ ਸੁਣ ਕੇ ਕਿਸੇ ਵੱਡੀ ਗਇਕਾ ਦੀ ਆਵਾਜ਼ ਦਾ ਭੁਲੇਖਾ ਪੈਂਦਾ। ਨਵਪ੍ਰੀਤ ਦੀ ਗਾਇਕੀ ਅੱਗੇ ਅੱਜ ਦੇ ਕਈ ਕਲਾਕਾਰ ਬੌਣੇ ਨਜ਼ਰ ਜਾਪਦੇ ਹਨ। ਘਰ ਦੀਆਂ ਤੰਗੀਆਂ ਨਵਪ੍ਰੀਤ ਨੂੰ ਆਪਣੀ ਮੰਜ਼ਿਲ ਪਾਉਣ ਲਈ ਰਾਹ ਦਾ ਰੋੜਾ ਬਣੀਆਂ ਹੋਈਆ ਹਨ  ਅਤੇ ਇਸ ਗਰੀਬ ਪਰਿਵਾਰ ਨੂੰ ਕਿਸੇ ਅਜਿਹੇ ਮਦਦਗਾਰ ਹੱਥ ਦੀ ਲੋੜ ਹੈ ਜੋ ਇਸ ਬੱਚੀ ਨੂੰ ਤਰਾਸ਼ ਕੇ ਕੋਹਿਨੂਰ ਬਣਾ ਸਕੇ। 

ਇਹ ਵੀ ਪੜ੍ਹੋ:  ਬਠਿੰਡਾ ’ਚ ਮਾਰੂ ਹੋਇਆ ਕੋਰੋਨਾ, 6 ਲੋਕਾਂ ਦੀ ਮੌਤ ਸਣੇ ਵੱਡੀ ਗਿਣਤੀ ’ਚ ਮਾਮਲੇ ਆਏ ਸਾਹਮਣੇ

ਇਸ ਸਬੰਧੀ ਨਵਪ੍ਰੀਤ ਕੌਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਗਾਇਕੀ ਦਾ ਸ਼ੌਕ ਛੋਟੇ ਹੁੰਦਿਆਂ ਤੋਂ ਹੀ ਸੀ ਅਤੇ 5/6 ਜਮਾਤ ਵਿਚ ਪੜ੍ਹਦਿਆਂ ਉਹ ਅਕਸਰ ਸਕੂਲ ਦੀ ਬਾਲ ਸਭਾ ਵਿਚ ਆਪਣੇ ਪਿਤਾ ਵੱਲੋਂ ਲਿਖੇ ਹੋਏ ਗੀਤ ਗਾਉਂਦੀ ਹੁੰਦੀ ਸੀ ਅਤੇ ਇਸ ਦੇ ਨਾਲ -ਨਾਲ ਪਿੰਡ ਵਿਚ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਵਿਚ ਆਪਣੀ ਵੱਡੀ ਭੈਣ ਨਾਲ ਮਿਲ ਕੇ ਸ਼ਬਦ ਗਾਇਨ ਕਰਿਆ ਕਰਦੀ ਸੀ। ਇਸੇ ਤੋਂ ਉਸ ਦਾ ਗਾਇਕੀ ਵੱਲ ਰੁਝਾਨ ਵਧਿਆ ਅਤੇ ਇਕ ਦਿਨ ਉਸ ਦੇ ਪਿਤਾ ਨੂੰ ਅਖ਼ਬਾਰ ’ਚੋਂ ਇਕ ਇਸ਼ਤਿਹਾਰ ਮਿਲਿਆ ਜੋ ਕਿਸੇ ਟੀ.ਵੀ. ਚੈਨਲ ਵੱਲੋਂ ਕਰਵਾਏ ਜਾ ਰਹੇ ਸ਼ੋਅ ਦਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਅਪਲਾਈ ਕੀਤਾ ਅਤੇ ਪਹਿਲਾਂ ਫਰੀਦਕੋਟ ਵਿਖੇ ਓਡੀਸ਼ਨ ਹੋਇਆ ਜਿਸ ਵਿਚ ਮੈਂ ਸਲੈਕਟ ਹੋਈ ਅਤੇ ਫ਼ਿਰ ਅੰਮ੍ਰਿਤਸਰ, ਦਿੱਲੀ ਅਤੇ ਬੰਬੇ ਵਿਚ ਜਾ ਕੇ ਪ੍ਰਫਾਰਮ ਕੀਤਾ।ਉਸ ਨੇ ਦੱਸਿਆ ਕਿ ਉਸ ਨੇ ਉਸ ਵਕਤ ਕਿਸੇ ਤੋਂ ਸੰਗੀਤ ਦੀ ਤਾਲੀਮ ਹਾਸਲ ਨਹੀਂ ਸੀ ਕੀਤੀ ਪਰ ਫਿਰ ਵੀ ਉਹ 6ਵੇਂ ਰਾਊਂਡ ਤੱਕ ਸ਼ੋਅ ਵਿਚ ਬਣੀ ਰਹੀ ਅਤੇ ਉਸ ਵੱਲੋਂ ਗਾਏ ਗਏ ਗੀਤ ਜੁਗਨੀ ਤੋਂ ਪ੍ਰਭਾਵਿਤ ਹੋ ਕੇ ਉਸ ਸ਼ੋਅ ਦੇ ਜੱਜ ਹਿਮੇਸ਼ ਰੇਸ਼ਮੀਆਂ ਨੇ ਆਪਣੇ ਗੁੱਟ ਤੇ ਬੰਨ੍ਹੀ ਘੜੀ ਉਤਾਰ ਕੇ ਮੈਨੂੰ ਦਿੱਤੀ ਅਤੇ ਕਿਹਾ ਕਿ ਇਹ ਤੇਰੀ ਸਾਇਨਿੰਗ ਅਮਾਊਂਟ ਹੈ ਮੈਂ ਤੈਨੂੰ ਲਾਂਚ ਕਰਾਂਗਾ।

ਇਹ ਵੀ ਪੜ੍ਹੋ: ਕੈਪਟਨ ਸਾਹਿਬ ਹੈਲੀਕਾਪਟਰ 'ਤੇ ਗੇੜਾ ਮਾਰ ਕੇ ਵੇਖੋ ਮੰਡੀਆਂ ਦੀ ਹਾਲਤ : ਰੋਜ਼ੀ ਬਰਕੰਦੀ

ਬੱਚੀ ਨੇ ਦੱਸਿਆ ਕਿ ਉਸ ਤੋਂ ਬਾਅਦ ਭਾਵੇਂ ਹਿਮੇਸ਼ ਰੇਸ਼ਮੀਆਂ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਨਹੀਂ ਹੋਇਆ ਪਰ ਉਹ ਆਪਣੇ ਦਮ ਤੇ ਹੁਣ ਵੱਡੀ ਗਾਇਕਾ ਬਨਣਾ ਚਹਾਉਂਦੀ ਹੈ। ਬੱਚੀ ਨੇ ਦੱਸਿਆ ਕਿ ਉਸ ਸਤਿੰਦਰ ਸਰਤਾਜ ਅਤੇ ਖਾਨ ਸਾਹਿਬ ਵਰਗੀ ਗਾਇਕੀ ਕਰਨਾ ਚਾਹੁੰਦੀ ਹੈ ਅਤੇ ਸੂਫੀਆਨਾਂ ਕਲਾਮ ਉਸ ਨੂੰ ਬਹੁਤ ਵਧੀਆ ਲਗਦੇ ਹਨ।ਬੱਚੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਵੱਲੋਂ ਉਸ ਨੂੰ ਪੂਰਾ ਸਹਿਯੋਗ ਕੀਤਾ ਜਾਂਦਾ, ਜਿੱਥੇ ਮਾਂ ਉਸ ਨੂੰ ਪੜ੍ਹਾਈ ਅਤੇ ਰਿਆਜ਼ ਕਰਨ ਲਈ ਘਰ ਦਾ ਕੋਈ ਵੀ ਕੰਮ ਨਹੀਂ ਕਰਨ ਦਿੰਦੀ ਉਥੇ ਹੀ ਪਿਤਾ ਵੱਲੋਂ ਵੀ ਉਸ ਦਾ ਹਰ ਸ਼ੌਕ ਪੁਗਾਇਆ ਜਾਂਦਾ।ਬੱਚੀ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਬੰਬੇ ਸ਼ੋਅ ਵਿਚ ਜਾਣਾ ਸੀ ਤਾਂ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਬੰਬੇ ਜਾਣ ਲਈ ਟਿਕਟ ਵੀ ਖਰੀਦ ਸਕਣ ਪਰ ਫਿਰ ਉਸ ਦੇ ਪਿਤਾ ਨੇ ਆਪਣੀ ਬਾਈਕ ਵੇਚ ਕੇ ਬੰਬੇ ਜਾਣ ਦਾ ਪ੍ਰਬੰਧ ਕੀਤਾ।ਉਸ ਨੇ ਕਿਹਾ ਕਿ ਹੁਣ ਉਹ ਆਪਣੇ ਮਾਤਾ-ਪਿਤਾ ਦੇ ਸੁਪਨਿਆ ਨੂੰ ਸਾਕਾਰ ਕਰਨਾ ਚਾਹੁੰਦੀ ਹੈ।ਉਸ ਨੇ ਦੱਸਿਆ ਕਿ ਹੁਣ ਉਸ ਨੇ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ-ਵੱਖ ਉਸਤਾਦਾਂ ਤੋਂ ਗਾਇਕੀ ਦੇ ਗੁਰ ਸਿੱਖ ਰਹੀ।

ਇਹ ਵੀ ਪੜ੍ਹੋ:   ਗੋਨਿਆਣਾ ਮੰਡੀ ਪਹੁੰਚੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ, ਕਿਹਾ- ਰੁਲ਼ ਰਹੇ ਕਿਸਾਨਾਂ ਦੀ ਨਹੀਂ ਲੈ ਰਿਹਾ ਕੋਈ ਸਾਰ

ਇਸ ਮੌਕੇ ਗੱਲਬਾਤ ਕਰਦਿਆਂ ਬੱਚੀ ਦੇ ਪਿਤਾ ਗੁਰਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੀ ਬੱਚੀ ਤੇ ਮਾਣ ਹੈ ਕਿ ਉਸ ਦਾ ਗਲਾ ਬਹੁਤ ਵਧੀਆ ਹੈ ਅਤੇ ਉਹ ਛੋਟੀ ਉਮਰ ਵਿਚ ਹੀ ਬਹੁਤ ਵਧੀਆ ਗਾ ਕੇ ਸਾਡਾ ਮਾਣ ਵਧਾ ਰਹੀ ਹੈ। ਪਿਤਾ ਨੇ ਕਿਹਾ ਕਿ ਬੱਚੀ ਦੇ ਸੁਪਨੇ ਪੂਰੇ ਕਰਨ ਲਈ ਉਹ ਵੀ ਪਿੱਛੇ ਨਹੀਂ ਹਟਣਗੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News