ਫਰੀਦਕੋਟ : ਪੈਰੋਲ ’ਤੇ ਆਏ ਬਦਮਾਸ਼ ਰਾਜਵਿੰਦਰ ਘਾਲੀ ਦਾ ਕਤਲ, ਲਾਸ਼ ਖੇਤਾਂ ’ਚੋਂ ਬਰਾਮਦ (ਵੀਡੀਓ)
Thursday, Dec 12, 2019 - 11:30 AM (IST)
ਫਰੀਦਕੋਟ (ਜਗਤਾਰ) - 2012 'ਚ ਬਹੁ-ਚਰਚਿਤ ਨਾਬਾਲਿਗ ਅਗਵਾ ਕਾਂਡ ਦੇ ਮੁਲਜ਼ਮ ਬਦਮਾਸ਼ ਰਾਜਵਿੰਦਰ ਘਾਲੀ ਦੀ ਲਾਸ਼ ਕੋਟਕਪੂਰਾ ਦੇ ਨੇੜਲੇ ਖੇਤਾਂ ’ਚੋਂ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ। ਘਟਨਾ ਸਥਾਨ ’ਤੇ ਪੁਲਸ ਪਾਰਟੀ ਨਾਲ ਪੁੱਜੇ ਡੀ.ਐੱਸ. ਪੀ ਬਲਕਾਰ ਸਿੰਘ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਕਰਨੀ ਸ਼ੁਰੂ ਕਰ ਦਿੱਤੀ।
ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਘਾਲੀ (26) ਮੋਗਾ ਦਾ ਰਹਿਣ ਵਾਲਾ ਹੈ। ਉਨ੍ਹਾਂ ਨੂੰ ਬਦਮਾਸ਼ ਰਾਜਵਿੰਦਰ ਘਾਲੀ ਦੀ ਲਾਸ਼ ਕੋਟਕਪੁਰਾ ਦੇ ਪਿੰਡ ਜਲਾਲੇਆਨਾ ਖੇਤਾਂ ’ਚੋਂ ਮਿਲੀ ਹੈ, ਜਿਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਨੌਜਵਾਨ ਦੇ ਸਿਰ ਅਤੇ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਾਹੀ ਹੈ।
ਦੱਸ ਦੇਈਏ ਕਿ ਬਦਮਾਸ਼ ਰਾਜਵਿੰਦਰ ਘਾਲੀ ਨਾਬਾਲਿਗ ਕਤਲ ਕਾਂਡ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਪੈਰੋਨ ’ਤੇ ਬਾਹਰ ਆਇਆ ਹੋਇਆ ਸੀ। ਘਾਲੀ ’ਤੇ ਕਤਲ ਸਣੇ ਲੁੱਟਾਂ-ਖੋਹਾਂ ਦੇ ਕਰੀਬ 13 ਅਪਰਾਧਿਕ ਮਾਮਲੇ ਦਰਜ ਹਨ। ਘਾਲੀ ਦਾ ਕਤਲ ਕਿਸ ਨੇ ਅਤੇ ਕਿਉਂ ਕੀਤਾ, ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ।