ਲੋਡ਼ਵੰਦ ਪਰਿਵਾਰ ਦੀ ਲਡ਼ਕੀ ਦੇ ਵਿਆਹ ਮੌਕੇ ਕੀਤੀ ਮਦਦ
Friday, Apr 19, 2019 - 10:02 AM (IST)
ਫਰੀਦਕੋਟ (ਨਰਿੰਦਰ)-ਆਰ. ਟੀ. ਆਈ. ਐਂਡ ਹਿਊਮਨ ਰਾਈਟਸ ਵੈੱਲਫੇਅਰ ਸੋਸਾਇਟੀ ਦੀ ਟੀਮ ਵੱਲੋਂ ਇਕ ਲੋਡ਼ਵੰਦ ਪਰਿਵਾਰ ਦੀ ਲਡ਼ਕੀ ਦੇ ਵਿਆਹ ਮੌਕੇ ਲੋਡ਼ੀਂਦਾ ਸਾਮਾਨ ਦੇ ਕੇ ਮਦਦ ਕੀਤੀ ਗਈ। ਸੋਸਾਇਟੀ ਦੇ ਰਾਸ਼ਟਰੀ ਚੇਅਰਮੈਨ ਸੁਨੀਸ਼ ਨਾਰੰਗ ਤੇ ਜ਼ਿਲਾ ਚੇਅਰਮੈਨ ਮਨੋਜ ਗੁਲਾਟੀ ਨੇ ਦੱਸਿਆ ਕਿ ਪਿੰਡ ਢਿੱਲਵਾਂ ਕਲਾਂ ਦੀ ਵਸਨੀਕ ਇਕ ਵਿਧਵਾ ਔਰਤ ਦੀ ਬੇਟੀ ਦਾ ਵਿਆਹ ਸਮਾਗਮ ਉਨ੍ਹਾਂ ਦੇ ਗ੍ਰਹਿ ਵਿਖੇ ਹੀ ਰੱਖਿਆ ਗਿਆ ਸੀ। ਸੰਸਥਾ ਨੂੰ ਜਦੋਂ ਸੂਚਨਾ ਮਿਲੀ ਕਿ ਇਹ ਪਰਿਵਾਰ ਲੋਡ਼ਵੰਦ ਹੈ ਤਾਂ ਉਨ੍ਹਾਂ ਪਰਿਵਾਰ ਦੇ ਕਹਿਣ ਮੁਤਾਬਕ ਜ਼ਰੂਰਤ ਦਾ ਸਾਮਾਨ ਤੁਰੰਤ ਮੁਹੱਈਆ ਕਰਵਾਇਆ ਅਤੇ ਆਰਥਕ ਮਦਦ ਵੀ ਕੀਤੀ। ਇਸ ਮੌਕੇ ਦੀਪੂ ਸਿੰਘ, ਮਨਦੀਪ ਸਿੰਘ ਬੰਸਾ ਬਰਾਡ਼, ਕਾਲਾ ਵਡ਼ਿੰਗ, ਸੁਸ਼ੀਲ ਕੁਮਾਰ, ਡਾ. ਸੋਨੂੰ ਵਰਮਾ, ਡਾ. ਸੰਤੋਸ਼, ਵਿਕਾਸ ਕੁਮਾਰ, ਅਮਨਦੀਪ ਸਿੰਘ, ਕਪਿਲ ਦੇਵ, ਡਾ. ਸੁਰਜੀਤ ਮੱਲ੍ਹੀ, ਗੁਰਮੀਤ ਸਿੰਘ, ਪੰਕਜ ਬਾਂਸਲ, ਮਨਮੀਤ ਕੌਰ ਆਦਿ ਮੌਜੂਦ ਸਨ।
