ਮਸੀਤਾਂ ਹੈੱਡ ਤੋਂ ਮਿਲੀ ਲਾਸ਼ ਜਸਪਾਲ ਦੀ ਜਾਂ ਕਿਸੇ ਹੋਰ ਦੀ, ਵਾਰਸ ਅੱਜ ਕਰਨਗੇ ਸ਼ਨਾਖਤ

Friday, May 31, 2019 - 09:18 AM (IST)

ਮਸੀਤਾਂ ਹੈੱਡ ਤੋਂ ਮਿਲੀ ਲਾਸ਼ ਜਸਪਾਲ ਦੀ ਜਾਂ ਕਿਸੇ ਹੋਰ ਦੀ, ਵਾਰਸ ਅੱਜ ਕਰਨਗੇ ਸ਼ਨਾਖਤ

ਫ਼ਰੀਦਕੋਟ (ਰਾਜਨ) : ਪੁਲਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਦੀ ਮੌਤ ਤੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਕੁਝ ਉੱਘ-ਸੁੱਘ ਲੱਗਣ ਦੀ ਆਸ ਬੱਝੀ ਹੈ। ਦਰਅਸਲ, ਦੇਰ ਰਾਤ ਇਹ ਗੱਲ ਸਾਹਮਣੇ ਆਈ ਕਿ ਪੁਲਸ ਪ੍ਰਸ਼ਾਸਨ ਫ਼ਰੀਦਕੋਟ ਵਲੋਂ ਮ੍ਰਿਤਕ ਜਸਪਾਲ ਸਿੰਘ ਦੀ ਲਾਸ਼ ਲੱਭਣ ਲਈ ਚਲਾਏ ਜਾ ਰਹੇ ਸਰਚ ਆਪ੍ਰੇਸ਼ਨ ਦੌਰਾਨ ਮਸੀਤਾਂ ਹੈੱਡ 'ਤੇ ਨਹਿਰ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਲਾਸ਼ ਮ੍ਰਿਤਕ ਜਸਪਾਲ ਸਿੰਘ ਦੀ ਹੈ ਕਿਉਂਕਿ ਸੂਤਰਾਂ ਅਨੁਸਾਰ 31 ਮਈ ਨੂੰ ਮ੍ਰਿਤਕ ਜਸਪਾਲ ਸਿੰਘ ਦੇ ਵਾਰਸਾਂ ਨੂੰ ਘਟਨਾ ਸਥਾਨ 'ਤੇ ਲਿਜਾਇਆ ਜਾਵੇਗਾ ਜਿਥੇ ਉਹ ਲਾਸ਼ ਵੇਖ ਕੇ ਸ਼ਨਾਖਤ ਕਰਨਗੇ ਅਤੇ ਇਸ ਉਪਰੰਤ ਹੀ ਪੁਸ਼ਟੀ ਸੰਭਵ ਹੋਵੇਗੀ।

ਜਸਪਾਲ ਦੀ ਮੌਤ ਫਰੀਦਕੋਟ ਪੁਲਸ ਦੀ ਹਿਰਾਸਤ ਦੌਰਾਨ ਬੀਤੀ 18 ਮਈ ਨੂੰ ਹੋਈ ਸੀ, ਜਿਸ ਦੇ ਇਨਸਾਫ ਤੇ ਲਾਸ਼ ਲਈ ਪਰਿਵਾਰ ਪਿਛਲੇ 11 ਦਿਨਾਂ ਤੋਂ ਪਰਿਵਾਰ ਐੱਸ.ਐੱਸ.ਪੀ. ਦਫਤਰ ਦੇ ਬਾਹਰ ਧਰਨੇ 'ਤੇ ਬੈਠਾ ਹੈ।


author

Baljeet Kaur

Content Editor

Related News