ਆਈਲੈਟਸ ਤੇ PG ਮਾਫੀਆ ਸਰਗਰਮ, ਸਰਕਾਰ ਨੂੰ ਲੱਗ ਰਿਹੈ ਕਰੋੜਾਂ ਦਾ ਚੂਨਾ

10/03/2019 9:41:40 AM

ਫਰੀਦਕੋਟ (ਜਸਬੀਰ) - ਫ਼ਰੀਦਕੋਟ ਤੇ ਉਸ ਦੇ ਆਲੇ-ਦੁਆਲੇ ਦੇ ਭੋਲੇ-ਭਾਲੇ ਲੋਕਾਂ ਨੂੰ ਡਾਲਰਾਂ ਦੀ ਚਮਕ ਦਿਖਾ ਕੇ ਆਈਲੈਟਸ ਮਾਫੀਆ ਸ਼ਹਿਰ 'ਚ ਪੂਰੀ ਤਰ੍ਹਾਂ ਸਰਗਰਮ ਹੈ, ਜੋ ਸਰਕਾਰ ਦੇ ਨਾਲ ਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ। ਸ਼ਹਿਰਾਂ ਤੇ ਪਿੰਡਾਂ ਦੇ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਇਨ੍ਹਾਂ ਦੀ ਚੁੰਗਲ 'ਚ ਫਸ ਚੁੱਕੇ ਹਨ, ਜਦਕਿ ਫ਼ਰੀਦਕੋਟ, ਕੋਟਕਪੂਰਾ ਤੇ ਆਲੇ-ਦੁਆਲੇ ਦੇ ਖੇਤਰਾਂ 'ਚ ਕਰੀਬ  100 ਦੇ ਕਰੀਬ ਆਈਲੈਟਸ ਸੈਂਟਰ ਖੁੱਲ ਚੁੱਕੇ ਹਨ। ਹਰ ਰੋਜ 30 ਹਜ਼ਾਰ ਦੇ ਕਰੀਬ ਵਿਦਿਆਰਥੀ ਆਈਲੈਟਸ ਦੀ ਕੋਚਿੰਗ ਲਈ ਫ਼ਰੀਦਕੋਟ ਪਹੁੰਚਦੇ ਹਨ। ਗੁਰੂ ਨਾਨਕ ਅਤੇ ਭਾਨ ਸਿੰਘ ਕਲੋਨੀ 'ਚ ਅਜਿਹੇ ਅਨੇਕਾਂ ਪੀ. ਜੀ. ਵੀ ਖੁੱਲ੍ਹੇ ਹੋਏ ਹਨ, ਜਿਨ੍ਹਾਂ 'ਚ ਆਈਲੈਟਸ ਦੀ ਕੋਚਿੰਗ ਅਤੇ ਡਾਕਟਰੀ ਲਾਈਨ ਨਾਲ ਸਬੰਧਤ ਵਿਦਿਆਰਥੀ ਰਹਿ ਰਹੇ ਹਨ। ਵਿਦੇਸ਼ਾਂ 'ਚ ਸਿੱਖਿਆ ਅਤੇ ਰੋਜਗਾਰ ਦੀ ਤਲਾਸ਼ ਲਈ ਵਿਦਿਆਰਥੀਆਂ ਵਲੋਂ ਆਪਣੇ ਪਰਿਵਾਰ 'ਤੇ ਕੋਚਿੰਗ ਲਈ ਦਬਾਅ ਬਣਾਇਆ ਜਾਂਦਾ ਹੈ, ਜਿਸ ਲਈ ਲੱਖਾਂ ਦੇ ਹਿਸਾਬ ਨਾਲ ਖਰਚ ਕਰਨੇ ਪੈਂਦੇ ਹਨ।

ਕੈਨੇਡਾ, ਅਮਰੀਕਾ ਜਾਣ ਲਈ ਵਿਦਿਆਰਥੀ ਨੂੰ 23 ਤੋਂ 28 ਲੱਖ ਰੁਪਏ ਖਰਚ ਕਰਕੇ ਪੈਂਦੇ ਹਨ, ਜਦੋਂਕਿ ਆਸਟਰੇਲੀਆ ਨਿਊਜ਼ਲੈਂਡ, ਜਰਮਨੀ ਅਤੇ ਇਟਲੀ ਦੇਸ਼ਾਂ ਲਈ ਕਰੀਬ ਇੰਨੀ ਹੀ ਰਾਸ਼ੀ ਖਰਚ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾਂ ਅਜਿਹੇ ਦੇਸ਼ ਵੀ ਹਨ, ਜਿਥੇ 7 ਤੋਂ 9 ਬੈਂਡ ਜ਼ਰੂਰੀ ਹਨ ਜਦਕਿ ਸਚਾਈ ਇਹ ਹੈ ਕਿ ਇਨ੍ਹਾਂ 'ਚ ਕੁਝ ਅਜਿਹੇ ਵਿਦਿਆਰਥੀ ਹਨ ਪਰ ਅੰਗਰੇਜ਼ੀ 'ਚ ਹੱਥ ਤੰਗ ਹੁੰਦਾ ਹੈ, ਪਰ ਉਨ੍ਹਾਂ 'ਚ ਡਾਲਰ ਕਮਾਉਣ ਦੀ ਲਾਲਸਾ ਹੁੰਦੀ ਹੈ, ਅਜਿਹੇ 'ਚ ਆਈਲੈਟਸ ਸੰਚਾਲਕ ਉਨ੍ਹਾਂ ਤੋਂ ਪ੍ਰਤੀ ਬੈਂਡ ਲੱਖਾਂ ਰੁਪਏ ਵਸੂਲਦੇ ਹਨ। ਦਰਅਸਲ ਵਿਚ ਅਜਿਹੇ ਸੰਚਾਲਕ ਜਿਨ੍ਹਾਂ ਦੇ ਦਿੱਲੀ ਤੋਂ ਚੰਡੀਗੜ੍ਹ 'ਚ ਸੈਟਿੰਗ ਕੀਤੀ ਹੁੰਦੀ ਹੈ ਤਾਂ ਜੋ ਬੈਡ ਵਧਾਉਣ ਦਾ ਕੰਮ ਕਰਦੇ ਹਨ। ਆਈਲੈਟਸ ਦੀ ਕੋਚਿੰਗ ਦੇਣ ਵਾਲੇ ਹਰ ਵਿਦਿਆਰਥੀ ਤੋਂ ਅਲੱਗ ਤੋਂ ਤੀਹ ਹਜ਼ਾਰ ਰੁਪਏ ਅਲੱਗ ਤੋਂ ਵਸੂਲ ਕੀਤੇ ਜਾਂਦੇ ਹਨ, ਜਿਸ ਨਾਲ ਆਮਦਨ ਕਰ ਵਿਭਾਗ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ।

ਬੀਤੇ ਦਿਨੀਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਆਈਲੈਟਸ ਅਤੇ ਇਮੀਗ੍ਰੇਸ਼ਨ ਚਲਾ ਰਹੇ ਸੰਚਾਲਕਾਂ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਆਪਣੇ ਰਜਿਟ੍ਰੇਸਨ ਅਤੇ ਰਿਕਾਰਡ ਦੱਸਣ ਬਾਰੇ ਕਿਹਾ ਗਿਆ ਸੀ। ਹੁਣ ਛੋਟੇ ਅਤੇ ਵੱਡੇ ਰੂਪ ਨਾਲ ਚਲਾਏ ਜਾ ਰਹੇ ਕੁਝ ਆਈਲੈਟਸ ਸੰਚਾਲਕਾਂ ਨੇ ਇੰਮੀਗ੍ਰੇਸ਼ਨ ਨੂੰ ਨਾਲ ਜੋੜ ਲਿਆ ਹੈ ਅਤੇ ਵਿਦੇਸ਼ ਭੇਜਣ ਦੇ ਨਾਂ 'ਤੇ ਨੋਜਵਾਨਾਂ ਦੀ ਖੂਬ ਲੁੱਟ ਕੀਤੀ ਜਾ ਰਹੀ ਹੈ। ਜੇਕਰ ਆਮਦਨ ਕਰ ਵਿਭਾਗ ਇਨ੍ਹਾਂ ਆਈਲੈਟਸ ਸੈਂਟਰਾਂ 'ਤੇ ਕਾਰਵਾਈ ਕਰੇ ਤਾਂ ਬਹੁਤ ਚੱਲ ਰਹੇ ਗੋਰਖਧੰਦੇ ਦੇ ਕਾਰੋਬਾਰ ਦੇ ਸਬੂਤ ਹੱਥ ਲੱਗ ਸਕਦੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਦਾ ਪੱਖ ਜਾਣਨਾ ਚਾਹਿਆਂ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।


rajwinder kaur

Content Editor

Related News