ਫਰੀਦਕੋਟ : ਚੱਲਦੀ ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ (ਵੀਡੀਓ)

Friday, Jul 05, 2019 - 11:04 AM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ 'ਚੋਂ ਲੰਘਦੀ ਨੈਸ਼ਨਲ ਹਾਈਵੇ ਨੰਬਰ-54 ਦੇ ਓਵਰ ਬ੍ਰਿਜ ਤੋਂ ਇਕ ਇਨੋਵਾ ਕਾਰ 'ਚ ਸ਼ੱਕੀ ਹਾਲਾਤਾਂ 'ਚ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ ਹੈਪੀ ਪੁੱਤਰ ਬਲਦੇਵ ਸਿੰਘ ਪਿੰਡ ਗੌਲੇਵਾਲਾ ਵਜੋਂ ਹੋਈ ਹੈ, ਜੋ ਇੰਨੀ ਦਿਨੀਂ ਲੁਧਿਆਣਾ ਵਿਖੇ ਰਹਿ ਰਿਹਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਅਤੇ ਕਾਰ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪੁਲਸ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦਾ ਸ਼ੱਕ ਜਤਾ ਰਹੀ ਹੈ। 

PunjabKesari

ਘਟਨਾ ਸਥਾਨ 'ਤੇ ਮੌਜੂਦ ਸਮਾਜ ਸੇਵੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਨੇ ਦੱਸਿਆ ਕਿ ਇਕ ਵਿਅਕਤੀ ਦੁਪਹਿਰ ਤੋਂ ਹੀ ਹਾਈਵੇ 'ਤੇ ਬਣੇ ਪੁਲ 'ਤੇ ਖੜ੍ਹੀ ਚੱਲਦੀ ਹੋਈ ਇਨੋਵਾ ਗੱਡੀ 'ਚ ਬੈਠਾ ਸੀ। ਜ਼ਿਆਦਾ ਸਮਾਂ ਇਸੇ ਤਰ੍ਹਾਂ ਗੱਡੀ ਖੜ੍ਹੀ ਰਹਿਣ 'ਤੇ ਜਦੋਂ ਲੋਕਾਂ ਨੇ ਆ ਕੇ ਵੇਖਿਆ ਤਾਂ ਇਕ ਲੜਕਾ ਬੇਹੋਸ਼ੀ ਦੀ ਹਾਲਤ 'ਚ ਗੱਡੀ ਦੀ ਸੀਟ 'ਤੇ ਬੈਠਾ ਹੋਇਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ। ਇਸ ਦੇ ਮੂੰਹ ਤੇ ਨੱਕ 'ਚੋਂ ਝੱਗ ਨਿਕਲ ਰਹੀ ਸੀ ਇੰਝ ਲਗਦਾ ਹੈ ਜਿਵੇ ਇਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੋਵੇ ।

PunjabKesari


author

rajwinder kaur

Content Editor

Related News