ਫਰੀਦਕੋਟ 'ਚ ਹੌਰਸ ਬਰੀਡ ਸੁਸਾਇਟੀ ਵਲੋਂ ਹੌਰਸ ਸ਼ੋਅ ਦਾ ਆਗਾਜ਼ (ਵੀਡੀਓ)

03/21/2019 4:02:04 PM

ਫਰੀਦਕੋਟ (ਜਗਤਾਰ) - ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਜੋੜਨ ਦੇ ਮਕਦਸ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਹੌਰਸ ਬਰੀਡ ਸੁਸਾਇਟੀ ਵਲੋਂ ਫਰੀਦਕੋਟ 'ਚ ਹੌਰਸ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੌਮੀ ਪੱਧਰ 'ਤੇ ਕਰਵਾਇਆ ਜਾ ਰਿਹਾ ਇਹ ਹੌਰਸ ਸ਼ੋਅ ਤਿੰਨ ਦਿਨ ਲਗਾਤਾਰ ਚੱਲੇਗਾ। ਇਸ ਸ਼ੋਅ ਦੇ ਸ਼ੁਰੂਆਤ 'ਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲੋਕਾਂ ਨੇ ਹਾਜ਼ਰ ਹੋ ਕੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਫਰੀਦਕੋਟ ਦੇ ਐੱਮ. ਐੱਲ. ਏ. ਕੁਸ਼ਲਦੀਪ ਸਿੰਘ ਢਿੱਲੋ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ, ਜਿਨ੍ਹਾਂ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਦੱਸ ਦੇਈਏ ਕਿ ਇਸ ਮੌਕੇ ਸ਼ੋਅ 'ਚ ਹਿੱਸਾ ਲੈਣ ਪਹੁੰਚੇ ਘੋੜਾ ਪਾਲਕਾਂ ਨੇ ਜਿਥੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਉਥੇ ਹੀ ਉਨ੍ਹਾਂ ਕਿਹਾ ਕਿ ਅਜਿਹੇ ਸ਼ੌਅ ਵਾਰ-ਵਾਰ ਹੋਣੇ ਚਾਹੀਦੇ ਹਨ ਤਾਂ ਜੋ ਪਸ਼ੂ ਪਾਲਕਾਂ ਨੂੰ ਉਤਸ਼ਾਹ ਮਿਲੇ ਤੇ ਹੋਰ ਕਿਸਾਨ ਵੀ ਇਸ ਧੰਦੇ ਨਾਲ ਜੁੜ ਸਕਣ।


rajwinder kaur

Content Editor

Related News