ਬਹਿਬਲਕਲਾਂ ਗੋਲੀਕਾਂਡ: ਸੀ. ਬੀ. ਆਈ. ਅਦਾਲਤ ਨੇ ਇਸ ਕਾਰਨ ਟਾਲੀ ਸੁਣਵਾਈ

09/25/2020 10:42:38 AM

ਫਰੀਦਕੋਟ (ਜਗਦੀਸ਼): ਸੀ.ਬੀ.ਆਈ.ਦੀ ਵਿਸ਼ੇਸ਼ ਅਦਾਲਤ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਚੱਲ ਰਹੇ ਮੁਕੱਦਮੇ ਦੀ ਸੁਣਵਾਈ 14 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ ।ਅਦਾਲਤ ਨੇ ਆਪਣੇ ਹੁਕਮਾਂ 'ਚ ਕਿਹਾ ਕਿ ਇਨ੍ਹਾਂ ਮਾਮਲਿਆਂ ਨਾਲ ਸਬੰਧਤ ਇਕ ਦਰਖ਼ਾਸਤ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਿਚਾਰ ਅਧੀਨ ਹੈ ਅਤੇ ਉਸ ਦੇ ਫੈਸਲੇ ਮਗਰੋਂ ਹੀ ਹੇਠਲੀ ਅਦਾਲਤ ਸੁਣਵਾਈ ਕਰੇਗੀ। ਡੇਰਾ ਪ੍ਰੇਮੀਆਂ ਵਲੋਂ ਦਾਇਰ ਪਟੀਸ਼ਨ ਅਤੇ ਜਸਟਿਸ ਅਨਮੋਲ ਰਤਨ ਸਿੰਘ 25 ਸਤੰਬਰ ਨੂੰ ਸੁਣਵਾਈ ਕਰਨਗੇ। ਇਹ ਦਰਖ਼ਾਸਤ ਵੀ ਚਾਰਜਸ਼ੀਟ ਉੱਪਰ ਰੋਕ ਲਾਉਣ ਸਬੰਧੀ ਹੈ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ ਘਾਹ ਕੱਟਣ ਵਾਲੀ ਮਸ਼ੀਨ 'ਚ ਕਰੰਟ ਆਉਣ ਨਾਲ ਵਿਅਕਤੀ ਦੀ ਮੌਤ

ਦੱਸਣਯੋਗ ਹੈ ਕਿ ਸੀ. ਬੀ.ਆਈ. ਨੇ ਮੁਹਾਲੀ ਅਦਾਲਤ 'ਚ ਦਰਖ਼ਾਸਤ ਦੇ ਕੇ ਡੇਰਾ ਪ੍ਰੇਮੀਆਂ ਖ਼ਿਲਾਫ਼ ਫਰੀਦਕੋਟ ਦੀ ਅਦਾਲਤ 'ਚ ਦਾਇਰ ਕੀਤੀ ਗਈ ਚਾਰਜਸ਼ੀਟ ਉੱਪਰ ਰੋਕ ਲਾਉਣ ਦੀ ਮੰਗ ਕੀਤੀ ਹੈ। ਏ.ਐੱਸ.ਪੀ.ਅਨਿਲ ਕੁਮਾਰ ਯਾਦਵ ਨੇ ਆਪਣੀ ਅਰਜ਼ੀ ਵਿਚ ਤਰਕ ਦਿੱਤਾ ਹੈ ਕਿ ਸੀ.ਬੀ.ਆਈ. ਨੂੰ ਕੁਝ ਨਵੇਂ ਤੱਥ ਮਿਲੇ ਹਨ।ਜਿਨ੍ਹਾਂ ਦੇ ਆਧਾਰ 'ਤੇ ਉਹ ਬੇਅਦਬੀ ਕਾਂਡ ਦੀ ਦੁਬਾਰਾ ਪੜਤਾਲ ਕਰਨਾ ਚਾਹੁੰਦੇ ਹਨ ਅਤੇ ਇਸ ਸਬੰਧੀ ਉਨ੍ਹਾਂ ਮਨਜ਼ੂਰੀ ਲੈਣ ਲਈ 6 ਮਾਰਚ 2020 ਨੂੰ ਸਿਖਰਲੀ ਅਦਾਲਤ ਵਿਚ ਇਕ ਅਰਜ਼ੀ ਵੀ ਦਾਇਰ ਕੀਤੀ ਹੈ। ਜਿੰਨਾਂ ਚਿਰ ਇਸ ਅਰਜ਼ੀ ਦਾ ਫੈਸਲਾ ਨਹੀਂ ਹੰਦਾ, ਵਿਸ਼ੇਸ ਜਾਂਚ ਟੀਮ ਬੇਅਦਬੀ ਮਾਮਲੇ ਦੀ ਸੁਣਵਾਈ ਨਹੀਂ ਕਰ ਸਕਦੀ। ਦੂਜੇ ਪਾਸੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਆਈ. ਜੀ. ਰਣਬੀਰ ਸਿੰਘ ਖੱਟਰਾ ਨੇ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਨਿਯਮਾਂ ਅਨੁਸਾਰ ਟੀਮ ਬੇਅਦਬੀ ਕਾਂਡ ਦੀ ਪੜਤਾਲ ਮੁਕੰਮਲ ਕਰ ਚੁੱਕੀ ਹੈ ਅਤੇ ਸੀ.ਬੀ.ਆਈ. ਨੂੰ ਦਰਖ਼ਾਸਤ ਦੇਣ ਦਾ ਹੁਣ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ।


Shyna

Content Editor

Related News