ਫਰੀਦਕੋਟ ’ਚ ਆਯੂਸ਼ਮਾਨ ਭਾਰਤ ਸਿਹਤ ਸਕੀਮ ਤਹਿਤ ਹੋਇਆ ਵੱਡਾ ਫਰਜ਼ੀਵਾੜਾ
Sunday, Apr 19, 2020 - 12:41 PM (IST)
ਫਰੀਦਕੋਟ (ਜਗਤਾਰ) - ਵੈਸੇ ਤਾਂ ਵੱਖ-ਵੱਖ ਸਰਕਾਰੀ ਸਕੀਮਾਂ ਦੀ ਆੜ ਵਿਚ ਆਏ ਦਿਨ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਠੀਕ ਉਸੇ ਤਰ੍ਹਾਂ ਹਾਲ ਹੀ ਵਿਚ ਫਰੀਦਕੋਟ ਆਯੂਸ਼ਮਾਨ ਸਿਹਤ ਸਕੀਮ ਤਹਿਤ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਅੰਦਰ ਮੇਨ ਗੇਟ ’ਤੇ ਬਣੇ ਇਕ ਫੋਟੋ ਸਟੇਟ ਸ਼ਾਪ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਦੁਕਾਨਦਾਰ ਨੂੰ ਆਯੂਸ਼ਮਾਨ ਸਿਹਤ ਸਕੀਮ ਦਾ ਮਹਿਜ 30 ਰੁਪਏ ਦੀ ਫੀਸ ਵਾਲਾ ਕਾਰਡ 1500 ਰੁਪਏ ਵਿਚ ਬਣਾਉਂਦੇ ਕਾਬੂ ਕੀਤਾ ਹੈ।
ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਖੁਸ਼ਖਬਰੀ : 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੀ ਤਾਲਾਬੰਦੀ ''ਚ ਰਿਕਾਰਡ ਤੋੜ ਵਧੀ ਮੋਬਾਈਲ ਫੋਨ ਦੀ ਵਰਤੋਂ (ਵੀਡੀਓ)
ਇਸ ਮੌਕੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਪਹੁੰਚੇ ਐੱਸ.ਡੀ.ਐੱਮ. ਫਰੀਦਕੋਟ ਪਰਮਦੀਪ ਸਿੰਘ ਨੇ ਦੱਸਿਆ ਕਿ ਇਥੇ ਇਕ ਫੋਟੋ ਸਟੇਟ ਦੀ ਦੁਕਾਨ ਕਰਨ ਵਾਲੇ ਵਿਅਕਤੀ ਨੂੰ ਆਯੂਸ਼ਮਾਨ ਸਿਹਤ ਸਕੀਮ ਤਹਿਤ 1500 ਰੁਪਏ ਲੈ ਕੇ ਕਾਰਡ ਬਣਾਉਂਦੇ ਰੰਗੇ ਹੱਥੀਂ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਸ਼ਖਸ ਪਾਸੋਂ ਇਕ ਕੁੜੀ ਤੋਂ ਆਯੂਸ਼ਮਾਨ ਭਾਰਤ ਸਿਹਤ ਸਕੀਮ ਦਾ ਕਾਰਡ ਬਣਾਉਣ ਦੇ ਬਦਲੇ ਲੈ ਗਏ 1500 ਰੁਪਏ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੁਕਾਨਦਾਰ ਖਿਲਾਫ ਮਾਮਲਾ ਦਰਜ ਕਰਦੇ ਹੋਏ ਜੋ ਕਾਰਵਾਈ ਕੀਤੀ ਜਾਵੇਗੀ, ਉਹ ਉਸ ਨੂੰ ਅਮਲ ਵਿਚ ਲਿਆਉਣਗੇ।