''ਮੈਨੂੰ ਭਾਂਵੇ ਸ਼ਹਿਰ ''ਚੋਂ ਕੱਢ ਦਿਓ ਪਰ ਮੇਰਾ ਬੱਚਾ ਜਰੂਰ ਲੱਭ ਦੇਵੋ''

06/20/2019 1:03:31 PM

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ 'ਚ ਬੱਚਿਆਂ ਦੇ ਅਗਵਾ ਹੋਣ ਦਾ ਮਾਮਲਾ ਕੋਈ ਨਵਾਂ ਨਹੀਂ। ਲਾਪਤਾ ਹੋ ਰਹੇ ਇਕ ਤੋਂ ਬਾਅਦ ਇਕ ਬੱਚਿਆਂ ਦੀ ਬਰਾਮਦਗੀ ਲਈ 2 ਸਾਲ ਲਗਾਤਾਰ ਫਰੀਦਕੋਟ ਦੇ ਥਾਣਾ ਸਿਟੀ ਦੇ ਬਾਹਰ ਧਰਨਾ ਲਾਇਆ ਜਾ ਰਿਹਾ ਸੀ, ਜਿਸ ਦਾ ਅੱਜ ਤੱਕ ਕੋਈ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਇਆ। ਇਸੇ ਤਰ੍ਹਾਂ 25 ਮਈ 2014 ਨੂੰ ਫਰੀਦਕੋਟ ਦਾ ਰਹਿਣ ਵਾਲਾ ਮਨੋਜ ਕਪੂਰ ਲਾਪਤਾ ਹੋ ਗਿਆ ਸੀ, ਜਿਸ ਦਾ ਅੱਜ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਦੱਸ ਦੇਈਏ ਕਿ ਲਾਪਤਾ ਏ.ਟੀ.ਐੱਮ. ਮਸ਼ੀਨਾਂ 'ਚ ਪੈਸੇ ਪਾਉਣ ਵਾਲੇ ਮਨੋਜ ਕਪੂਰ ਨੂੰ ਕਿਸੇ ਨੇ ਭੇਤਭਰੀ ਹਾਲਾਤ 'ਚ ਘਰ ਦੇ ਨੇੜਿਓ ਅਗਵਾ ਕਰ ਲਿਆ ਸੀ, ਜਿਸ ਦੀ ਭਾਲ ਲਈ ਕਰੀਬ ਦੋ ਸਾਲ ਤੱਕ ਧਰਨਾ ਲਾਇਆ ਗਿਆ ਸੀ, ਜਿਸ ਦੇ ਬਾਵਜੂਦ ਪਰਿਵਾਰ ਦੇ ਪੱਲੇ ਕੁਝ ਨਹੀਂ ਪਿਆ। ਪੀੜਤ ਪਰਿਵਾਰ ਨੇ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਲਈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਜਾਂਚ ਸੀ.ਬੀ.ਆਈ. ਪਾਸ ਆ ਗਈ। ਕਰੀਬ 3 ਸਾਲ ਬੀਤ ਜਾਣ ਮਗਰੋਂ ਸੀ.ਬੀ.ਆਈ. ਨੇ ਵੀ ਪਰਿਵਾਰ ਦੇ ਪੱਲੇ ਹੁਣ ਤੱਕ ਨਿਰਾਸ਼ਾ ਹੀ ਪਾਈ। 

ਲਾਪਤਾ ਹੋਏ ਮਨੋਜ ਨੂੰ ਪੰਜ ਸਾਲ ਪੂਰੇ ਹੋ ਜਾਣ 'ਤੇ ਵੀ ਨਾ ਮਿਲਣ ਕਰਕੇ ਪੀੜਤ ਪਰਿਵਾਰ ਨੇ ਪਿਛਲੇ ਦਿਨੀਂ ਪ੍ਰੈੱਸ ਕਾਨਫਰੰਸ ਕਰਕੇ ਰੋਸ ਪ੍ਰਗਟ ਕੀਤਾ ਸੀ ਕਿ ਕਿਸੇ ਨੇ ਉਨ੍ਹਾਂ ਨੂੰ ਇਨਸਾਫ ਨਹੀਂ ਦਿੱਤਾ। ਇਸ ਮੌਕੇ ਮਨੋਜ ਦੀ ਮਾਂ ਨੇ ਭਰੇ ਮਨ ਨਾਲ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਕਹਿ ਦਿੱਤਾ ਸੀ ਕਿ ਮੈਨੂੰ ਭਾਂਵੇਂ ਸ਼ਹਿਰ 'ਚੋਂ ਕੱਢ ਦੇਵੋ ਪਰ ਮੇਰਾ ਬੱਚਾ ਮੈਨੂੰ ਜਰੂਰ ਲੱਭ ਦੇਵੋ। ਇਸ ਦੌਰਾਨ ਮਨੋਜ ਦੀ ਭੈਣ ਨੇ ਕਰੱਪਟ ਹੋ ਚੁੱਕੇ ਸਿਸਟਮ 'ਤੇ ਸਵਾਲ ਉਠਾਏ ਸਨ।


rajwinder kaur

Content Editor

Related News