ਮਨ ਮਰਜ਼ੀ ਨਾਲ ਵਿਆਹ ਕਰਵਾਉਣਾ ਪਿਆ ਮਹਿੰਗਾ, ਘਰ ਵਾਲਿਆਂ ਨੇ ਬੇਰਹਿਮੀ ਨਾਲ ਕੁੱਟਿਆ

Tuesday, Jun 02, 2020 - 10:08 AM (IST)

ਮਨ ਮਰਜ਼ੀ ਨਾਲ ਵਿਆਹ ਕਰਵਾਉਣਾ ਪਿਆ ਮਹਿੰਗਾ, ਘਰ ਵਾਲਿਆਂ ਨੇ ਬੇਰਹਿਮੀ ਨਾਲ ਕੁੱਟਿਆ

ਫ਼ਰੀਦਕੋਟ (ਰਾਜਨ) : ਪਿੰਡ ਧੂੜਕੋਟ ਨਿਵਾਸੀ ਇਕ ਪਰਿਵਾਰ ਦੇ ਨੌਜਵਾਨ ਨੂੰ ਘਰ ਵਾਲਿਆਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਸਾਰੇ ਪਰਿਵਾਰਕ ਮੈਂਬਰਾਂ ਨੇ ਉਸਦੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਲਾਪਰਵਾਹੀ : ਗ੍ਰੇਸ ਐਵੀਨਿਊ 'ਚ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਵੀ ਇਲਾਕਾ ਨਹੀਂ ਹੋਇਆ ਸੀਲ

ਇਸ ਵੇਲੇ ਸਥਾਨਕ ਮੈਡੀਕਲ ਹਸਪਤਾਲ ਵਿਚ ਜ਼ੇਰੇ ਇਲਾਜ ਪੂਰਨ ਚੰਦ ਪੁੱਤਰ ਕੱਲੂ ਰਾਮ ਵਾਸੀ ਧੂੜ ਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਤੋਂ ਬਗੈਰ ਕੌੜੋਬਾਈ ਪੁੱਤਰੀ ਚਾਨਣ ਸਿੰਘ ਵਾਸੀ ਪ੍ਰਭਾਤ ਨਗਰ ਜਲਾਲਾਬਾਦ ਜ਼ਿਲਾ ਫਾਜ਼ਿਲਕਾ ਨਾਲ ਵਿਆਹ ਕਰਵਾਇਆ ਹੈ ਜਿਸ 'ਤੇ ਉਸਦੇ ਘਰ ਵਾਲੇ ਖੁਸ਼ ਨਹੀਂ ਹਨ।

ਇਹ ਵੀ ਪੜ੍ਹੋ : ਲਾਪਤਾ ਹੋਏ ਸੰਨੀ ਦਿਓਲ, ਪਤਾ ਦੱਸਣ ਵਾਲੇ ਦਿੱਤਾ ਜਾਵੇਗਾ ਇਨਾਮ

ਉਸ ਨੇ ਦੱਸਿਆ ਕਿ ਜਿਸ ਵੇਲੇ ਉਹ ਰਾਤ ਕਰੀਬ 9 ਵਜੇ ਘਰੇ ਮੌਜੂਦ ਸੀ ਤਾਂ ਉਸਦੇ ਪਿਤਾ ਕੱਲੂ ਰਾਮ, ਮਾਤਾ ਕਲਾਵੰਤੀ, ਸੁਨੀਤਾ ਪਤਨੀ ਭਗਤ ਰਾਮ, ਰਾਮ ਚੰਦਰ ਪੁੱਤਰ ਕੱਲੂ ਰਾਮ, ਲਵਪ੍ਰੀਤ ਸਿੰਘ ਪੁੱਤਰ ਭਗਤ ਰਾਮ, ਸੰਤੋਸ਼ ਪਤਨੀ ਰਾਮ ਚੰਦਰ ਅਤੇ ਭਗਤ ਰਾਮ ਪੁੱਤਰ ਕੱਲੂ ਰਾਮ ਨੇ ਹਮਮਸ਼ਵਰਾ ਹੋ ਕੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਸਥਾਨਕ ਥਾਣਾ ਸਦਰ ਵਿਖੇ ਉਕਤ ਸਾਰਿਆਂ ਖਿਲਾਫ ਦਰਜ ਕੀਤੇ ਗਏ ਮੁਕੱਦਮੇਂ ਦੀ ਤਫਤੀਸ਼ ਐੱਸ.ਆਈ ਬਲਜੀਤ ਸਿੰਘ ਫਰੀਦਕੋਟ ਵਲੋਂ ਜਾਰੀ ਹੈ।

ਇਹ ਵੀ ਪੜ੍ਹੋ : ESI ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਡੇਢ ਘੰਟਾ ਐਂਬੂਲੈਂਸ 'ਚ ਹੀ ਤੜਫਦਾ ਰਿਹਾ ਮਰੀਜ਼


author

Baljeet Kaur

Content Editor

Related News