ਕੋਟਕਪੂਰਾ ਗੋਲੀਕਾਂਡ: 15 ਨਵੰਬਰ ਨੂੰ ਹੋਵੇਗੀ ਕੇਸ ਦੀ ਅਗਲੀ ਸੁਣਵਾਈ

Friday, Nov 01, 2019 - 04:43 PM (IST)

ਕੋਟਕਪੂਰਾ ਗੋਲੀਕਾਂਡ: 15 ਨਵੰਬਰ ਨੂੰ ਹੋਵੇਗੀ ਕੇਸ ਦੀ ਅਗਲੀ ਸੁਣਵਾਈ

ਫਰੀਦਕੋਟ (ਜਗਤਾਰ ਦੋਸਾਂਝ) - ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਜ਼ਿਲਾ ਅਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ 'ਚ ਹੋਈ। ਅਦਾਲਤ 'ਚ ਹੋਈ ਸੁਣਵਾਈ ਦੌਰਾਨ ਬਚਾਓ ਪੱਖ ਵਲੋਂ ਆਪਣੀਆਂ ਪਟੀਸ਼ਨਾਂ ਦਰਜ ਕਰਵਾਈਆਂ ਗਈਆਂ ਸਨ, ਜਿਸ ਦੇ ਸਬੰਧ 'ਚ ਦੋਵਾਂ ਧਿਰਾਂ ਦੇ ਵਕੀਲਾਂ 'ਚ ਕਾਫੀ ਬਹਿਸ ਹੋਈ। ਦੋਵੇਂ ਧਿਰਾਂ ਦੀਆਂ ਦਲੀਲਾਂ ਨੂੰ ਧਿਆਨ ਨਾਲ ਸੁਣਦੇ ਹੋਏ ਅਦਾਲਤ ਨੇ ਇਸ ਫੈਸਲੇ ਦੀ ਸੁਣਵਾਈ 15 ਨਵੰਬਰ ਤੱਕ ਮੁਲਤਵੀ ਕਰ ਦਿੱਤੀ।

ਦੱਸ ਦੇਈਏ ਕਿ ਇਸ ਮੌਕੇ ਕੇਸ 'ਚ ਨਾਮਜ਼ਦ ਸਾਬਕਾ ਸ਼੍ਰੋਮਣੀ ਵਿਧਾਇਕ ਮਨਤਾਰ ਸਿੰਘ ਬਰਾੜ ਸਣੇ ਪੰਜ ਪੁਲਸ ਅਧਿਕਾਰੀ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ.ਐੱਸ.ਪੀ. ਚਰਨਜੀਤ ਸਿੰਘ ਸ਼ਰਮਾ, ਐੱਸ.ਪੀ. ਬਲਜੀਤ ਸਿੰਘ, ਐੱਸ.ਪੀ. ਪਰਮਜੀਤ ਸਿੰਘ ਪੁਨੂੰ ਹਾਜ਼ਰ ਸਨ।


author

rajwinder kaur

Content Editor

Related News